ਛਾਪਿਆਂ ਤੋਂ 2 ਦਿਨ ਬਾਅਦ ਅੰਨਾ ਡੀ.ਐੱਮ.ਕੇ. ਦੇ ਸਾਬਕਾ ਮੰਤਰੀ ਵੇਲੁਮਣੀ ਦੇ ਬੈਂਕ ਖਾਤੇ ਫ੍ਰੀਜ਼

Friday, Aug 13, 2021 - 03:59 AM (IST)

ਛਾਪਿਆਂ ਤੋਂ 2 ਦਿਨ ਬਾਅਦ ਅੰਨਾ ਡੀ.ਐੱਮ.ਕੇ. ਦੇ ਸਾਬਕਾ ਮੰਤਰੀ ਵੇਲੁਮਣੀ ਦੇ ਬੈਂਕ ਖਾਤੇ ਫ੍ਰੀਜ਼

ਕੋਇੰਬਟੂਰ – ਤਾਮਿਲਨਾਡੂ ਦੇ ਸਾਬਕਾ ਮੰਤਰੀ ਐੱਸ. ਪੀ. ਵੇਲੁਮਣੀ ਦੇ ਸੂਬੇ ਭਰ ’ਚ ਸਥਿਤ ਕੰਪਲੈਕਸਾਂ ’ਤੇ ਛਾਪੇਮਾਰੀ ਅਤੇ ਇਤਰਾਜ਼ਯੋਗ ਦਸਤਾਵੇਜ਼ ਅਤੇ ਨਕਦੀ ਜ਼ਬਤ ਕੀਤੇ ਜਾਣ ਤੋਂ 2 ਦਿਨ ਬਾਅਦ ਚੌਕਸੀ ਅਤੇ ਭ੍ਰਿਸ਼ਟਾਚਾਰ ਰੋਕੂ ਡਾਇਰੈਕਟੋਰੇਟ (ਡੀ. ਵੀ. ਏ. ਸੀ.) ਨੇ ਵੀਰਵਾਰ ਨੂੰ ਅਖਿਲ ਭਾਰਤੀ ਦ੍ਰਵਿੜ ਮੁਨੇਤਰ ਕਸ਼ਗਮ (ਅੰਨਾ ਡੀ. ਐੱਮ. ਕੇ.) ਨੇਤਾ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ।

ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਤਾਮਿਲਨਾਡੂ ’ਚ ਵੇਲੁਮਣੀ ਅਤੇ ਉਸ ਦੀ ਮਿੱਤਰਾਂ ਅਤੇ ਸਬੰਧੀਆਂ ਦੇ 60 ਕੰਪਲੈਕਸਾਂ ਦੀ ਤਲਾਸ਼ੀ ਲਈ ਸੀ ਅਤੇ 13 ਲੱਖ ਰੁਪਏ ਤੋਂ ਵੱਧ ਦੀ ਨਕਦੀ ਅਤੇ ਜ਼ਮੀਨ ਰਜਿਸਟ੍ਰੇਸ਼ਨ ਅਤੇ 2 ਕਰੋੜ ਰੁਪਏ ਦੇ ਫਿਕਸਡ ਡਿਪਾਜ਼ਿਟ ਵਰਗੇ ਸ਼ੱਕੀ ਦਸਤਾਵੇਜ਼ ਜ਼ਬਤ ਕੀਤੇ ਸਨ। ਉਧਰ ਤਾਮਿਲਨਾਡੂ ਦੇ ਭਾਜਪਾ ਸੂਬਾ ਪ੍ਰਧਾਨ ਕੇ. ਅੰਨਾਮਲਾਈ ਨੇ ਦਾਅਵਾ ਕੀਤਾ ਕਿ ਅੰਨਾ ਡੀ. ਐੱਮ. ਕੇ. ਦੇ ਸਾਬਕਾ ਮੰਤਰੀਆਂ ’ਤੇ ਡੀ. ਵੀ. ਏ. ਸੀ. ਦੇ ਛਾਪਿਆਂ ’ਚ ਇਕ ਤੌਰ-ਤਰੀਕਾ ਨਜ਼ਰ ਆ ਰਿਹਾ ਹੈ ਕਿਉਂਕਿ ਛਾਪਿਆਂ ਦਾ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੇ ਚੋਣ ਭਾਸ਼ਣਾਂ ਨਾਲ ਸਬੰਧ ਲਗਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News