ਹੁੱਡਾ ਕੋਲੋਂ ਕੋਈ ਨਹੀਂ ਡਰਦਾ : ਵਿੱਜ
Tuesday, Sep 10, 2019 - 12:30 PM (IST)

ਚੰਡੀਗੜ੍ਹ–ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਰੋਹਤਕ ਤੋਂ ਸਾਬਕਾ ਸੰਸਦ ਮੈਂਬਰ ਦੀਪੇਂਦਰ ਹੁੱਡਾ ਦੇ ਬਿਆਨ ’ਤੇ ਉਨ੍ਹਾਂ ਨੂੰ ਕਰੜੇ ਹੱਥੀਂ ਲਿਆ। ਦੀਪੇਂਦਰ ਨੇ ਬਿਆਨ ਦਿੱਤਾ ਸੀ ਕਿ ਮੋਦੀ ਦਾ 3 ਮਹੀਨਿਆਂ ਵਿਚ ਤਿੰਨ ਵਾਰ ਰੋਹਤਕ ਆਉਣਾ ਭਾਜਪਾ ਦੀ ਭੁਪਿੰਦਰ ਹੁੱਡਾ ਤੋਂ ਘਬਰਾਹਟ ਦਾ ਨਤੀਜਾ ਹੈ। ਵਿੱਜ ਨੇ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਕੋਲੋਂ ਕੋਈ ਕਿਉਂ ਡਰੇਗਾ? ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਦੀਪੇਂਦਰ ਆਪਣੇ ਪਿਤਾ ਨੂੰ ਹੀ ਖਤਰਨਾਕ ਆਦਮੀ ਸਮਝਦਾ ਹੈ ਜੋ ਉਸ ਕੋਲੋਂ ਡਰ ਲੱਗੇਗਾ? ਉਨ੍ਹਾਂ ਕਿਹਾ ਕਿ ਹੁੱਡਾ ਦੀ ਲਗਾਤਾਰ ਡੀਵੈਲਿਊਏਸ਼ਨ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ ਵਿਚ ਲਗਾਤਾਰ ਕਾਂਗਰਸ ਦਾ ਗ੍ਰਾਫ ਹੇਠਾਂ ਆ ਰਿਹਾ ਹੈ।