ਰਾਹੁਲ ਗਾਂਧੀ ''ਤੇ ਅਨਿਲ ਵਿਜ ਦਾ ਸ਼ਬਦੀ ਹਮਲਾ, ਕਿਹਾ- ਉਹ ਖ਼ੁਦ ਕਾਂਗਰਸ ਲਈ ''ਪਨੌਤੀ''

Wednesday, Nov 22, 2023 - 04:33 PM (IST)

ਰਾਹੁਲ ਗਾਂਧੀ ''ਤੇ ਅਨਿਲ ਵਿਜ ਦਾ ਸ਼ਬਦੀ ਹਮਲਾ, ਕਿਹਾ- ਉਹ ਖ਼ੁਦ ਕਾਂਗਰਸ ਲਈ ''ਪਨੌਤੀ''

ਅੰਬਾਲਾ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਸ਼ਬਦੀ ਹਮਲਾ ਬੋਲਿਆ ਹੈ। ਵਿਜ ਨੇ ਕਿਹਾ ਕਿ ਰਾਹੁਲ ਗਾਂਧੀ ਨਿਰਾਸ਼ਾ ਦੇ ਸਿਖਰ 'ਤੇ ਪਹੁੰਚ ਗਏ ਹਨ। ਇਸ ਲਈ ਫਜ਼ੂਲ ਦੀ ਬਿਆਨਬਾਜ਼ੀ ਕਰ ਰਹੇ ਹਨ। ਭਾਰਤ ਦੇ ਵਰਲਡ ਕੱਪ ਮੈਚ ਹਾਰਨ ਨੂੰ ਲੈ ਕੇ ਰਾਹੁਲ ਗਾਂਧੀ ਦੇ ਬਿਆਨ 'ਤੇ ਵਿਜ ਨੇ ਉਨ੍ਹਾਂ ਨੂੰ ਲੰਬੇ ਹੱਥੀ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਮੈਚ ਹੈ, ਇਸ ਵਿਚ ਕਿਸੇ ਦੀ ਵੀ ਜਿੱਤ ਅਤੇ ਕਿਸੇ ਦੀ ਵੀ ਹਾਰ ਹੋ ਸਕਦੀ ਹੈ। ਇਸ ਨੂੰ ਖੇਡ ਭਾਵਨਾ ਨਾਲ ਲੈਣਾ ਚਾਹੀਦਾ ਹੈ। 

ਇਹ ਵੀ ਪੜ੍ਹੋ- ਦਿੱਲੀ ਪ੍ਰਦੂਸ਼ਣ: SC ਦੀ ਤਲਖ਼ ਟਿੱਪਣੀ- ਦੋਸ਼ਾਂ ਦੀ ਖੇਡ ਜਾਰੀ ਰਹੀ ਤਾਂ ਜ਼ਮੀਨ ਸੁੱਕ ਜਾਵੇਗੀ, ਪਾਣੀ ਮੁੱਕ ਜਾਵੇਗਾ

ਪਨੌਤੀ ਵਾਲੇ ਬਿਆਨ 'ਤੇ ਵਿਜ ਨੇ ਕਿਹਾ ਕਿ ਰਾਹੁਲ ਗਾਂਧੀ ਖ਼ੁਦ ਕਾਂਗਰਸ ਲਈ ਪਨੌਤੀ ਹਨ, ਜਿਸ ਦਿਨ ਤੋਂ ਰਾਹੁਲ ਗਾਂਧੀ ਕਾਂਗਰਸ ਦੇ ਮੁਖੀਆਂ ਬਣੇ ਹਨ। ਉਸ ਦਿਨ ਤੋਂ ਕਾਂਗਰਸ ਡੁੱਬਦੀ ਜਾ ਰਹੀ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਵਰਲਡ ਕੱਪ ਮੈਚ ਵਿਚ ਭਾਰਤ ਦੀ ਹਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਨੌਤੀ ਕਿਹਾ ਸੀ। 

ਇਹ ਵੀ ਪੜ੍ਹੋ- ਰਾਹੁਲ ਗਾਂਧੀ ਦਾ ਵਿਵਾਦਿਤ ਬਿਆਨ- 'PM ਮੋਦੀ ਦਾ ਮਤਲਬ ਹੈ ਪਨੌਤੀ', BJP ਨੇ ਕੀਤਾ ਪਲਟਵਾਰ

ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਜਾਲੌਰ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੰਗੇ ਭਲੇ ਸਾਡੇ ਮੁੰਡੇ ਉੱਥੇ ਵਰਲਡ ਕੱਪ ਜਿੱਤ ਜਾਂਦੇ ਪਰ ਉੱਥੇ ਪਨੌਤੀ ਨੇ ਹਰਵਾ ਦਿੱਤਾ ਪਰ ਟੀਵੀ ਵਾਲੇ ਇਹ ਨਹੀਂ ਕਹਿਣਗੇ। ਇਹ ਜਨਤਾ ਜਾਣਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Tanu

Content Editor

Related News