ਅਨਿਲ ਵਿਜ ਦੀ ਸਿਹਤ ''ਚ ਹੋਇਆ ਸੁਧਾਰ, ਖ਼ੁਦ ਟਵੀਟ ਕਰ ਦਿੱਤੀ ਜਾਣਕਾਰੀ

Wednesday, Dec 23, 2020 - 11:55 AM (IST)

ਅਨਿਲ ਵਿਜ ਦੀ ਸਿਹਤ ''ਚ ਹੋਇਆ ਸੁਧਾਰ, ਖ਼ੁਦ ਟਵੀਟ ਕਰ ਦਿੱਤੀ ਜਾਣਕਾਰੀ

ਹਰਿਆਣਾ- ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਲੈ ਕੇ ਚੰਗੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ, ਜੋ ਕਿ ਰਾਹਤ ਦੀ ਗੱਲ ਹੈ। ਡਾਕਟਰਾਂ ਅਨੁਸਾਰ ਹੁਣ ਉਹ ਬਿਹਤਰ ਮਹਿਸੂਸ ਕਰ ਰਹੇ ਹਨ। ਅਨਿਲ ਵਿਜ ਨੂੰ ਆਈ.ਸੀ.ਯੂ. ਤੋਂ ਨਾਰਮਲ ਰੂਮ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਨਿਲ ਵਿਜ ਨੇ ਖ਼ੁਦ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ,''ਭਗਵਾਨ ਦੀ ਕ੍ਰਿਪਾ ਅਤੇ ਡਾਕਟਰਾਂ ਦੀ ਦਿਨ-ਰਾਤ ਦੀ ਮਿਹਨਤ ਅਤੇ ਸਾਰਿਆਂ ਦੀਆਂ ਦੁਆਵਾਂ ਕਾਰਨ ਹੁਣ ਮੈਨੂੰ ਆਈ.ਸੀ.ਯੂ. ਤੋਂ ਨਾਰਮਲ ਰੂਮ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਸਾਰੇ ਲੋਕਾਂ ਦਾ ਸ਼ੁਕਰੀਆ।''

ਇਹ ਵੀ ਪੜ੍ਹੋ : ਨਰੇਂਦਰ ਤੋਮਰ ਨੇ ਮੁੜ ਦੁਹਰਾਈ ਗੱਲ, ਅਸੀਂ ਗੱਲਬਾਤ ਲਈ ਤਿਆਰ, ਤਾਰੀਖ਼ ਤੈਅ ਕਰ ਕੇ ਦੱਸਣ ਕਿਸਾਨ

PunjabKesari

ਇਸ ਬਾਰੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਏ.ਕੇ. ਦੁਬੇ ਨੇ ਕਿਹਾ ਕਿ ਐਤਵਾਰ ਨੂੰ ਸਿਹਤ ਮੰਤਰੀ ਨੂੰ ਬੁਖ਼ਾਰ ਨਹੀਂ ਹੋਇਆ, ਉੱਥੇ ਹੀ ਉਨ੍ਹਾਂ ਦੀ ਬਲੱਡ ਰਿਪੋਰਟ 'ਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਦੀ ਸਿਹਤ ਸੁਧਾਰ ਤੋਂ ਸੰਤੁਸ਼ਟ ਹਾਂ। ਦੱਸਣਯੋਗ ਹੈ ਕਿ ਅਨਿਲ ਵਿਜ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।

ਇਹ ਵੀ ਪੜ੍ਹੋ : ‘ਕੋਰੋਨਾ ਆਫ਼ਤ’ ਦੌਰਾਨ ਅੰਬਾਨੀ-ਅਡਾਨੀਆਂ ਨੇ ਨਹੀਂ ਸਗੋਂ ਗੁਰੂ ਘਰ ਤੋਂ ਆਇਆ ਸੀ ਲੰਗਰ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News