ਅਨਿਲ ਵਿਜ ਦਾ ਤੰਜ਼- ਕਾਂਗਰਸ ਗਾਂਧੀ ਪਰਿਵਾਰ ਤੋਂ ਬਾਹਰ ਸੋਚ ਹੀ ਨਹੀਂ ਸਕਦੀ

08/11/2019 5:18:20 PM

ਅੰਬਾਲਾ (ਵਾਰਤਾ)—ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਸੋਨੀਆ ਗਾਂਧੀ ਨੂੰ ਮੁੜ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਫੈਸਲੇ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਗਾਂਧੀ ਪਰਿਵਾਰ ਤੋਂ ਬਾਹਰ ਸੋਚ ਹੀ ਨਹੀਂ ਸਕਦੀ। ਉਨ੍ਹਾਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜੇਕਰ ਸੋਨੀਆ ਗਾਂਧੀ ਨੂੰ ਹੀ ਪ੍ਰਧਾਨ ਬਣਾਉਣਾ ਸੀ, ਤਾਂ ਇੰਨੇ ਦਿਨਾਂ ਤਕ ਨੌਟੰਕੀ ਕਰਨ ਦੀ ਕੀ ਲੋੜ ਸੀ? ਵਿਜ ਨੇ ਕਿਹਾ ਕਿ ਰਾਹੁਲ ਗਾਂਧੀ, ਪ੍ਰਿਅੰਕਾ ਜਾਂ ਸੋਨੀਆ 'ਚੋਂ ਇਕ ਨੇ ਹੀ ਪ੍ਰਧਾਨ ਬਣਨਾ ਸੀ। ਰਾਹੁਲ ਗਾਂਧੀ ਨੇ ਪ੍ਰਧਾਨ ਬਣਨ ਤੋਂ ਇਨਕਾਰ ਕਰ ਦਿੱਤਾ, ਪ੍ਰਿਅੰਕਾ ਨੇ ਵੀ ਇਨਕਾਰ ਕਰ ਦਿੱਤਾ ਤਾਂ ਸੋਨੀਆ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਉਨ੍ਹਾਂ ਨੇ ਤੰਜ਼ ਕੱਸਿਆ ਕਿਹਾ ਕਿ ਬਾਕੀ ਤਾਂ ਕਾਂਗਰਸ 'ਚ ਕੋਈ ਕਾਬਿਲ ਹੈ ਹੀ ਨਹੀਂ। 

ਦੱਸਣਯੋਗ ਹੈ ਕਿ ਕੱਲ ਯਾਨੀ ਕਿ ਸ਼ਨੀਵਾਰ ਨੂੰ ਦੇਰ ਰਾਤ ਚੱਲੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸਾਰਿਆਂ ਦੀ ਸਹਿਮਤੀ ਨਾਲ ਸੋਨੀਆ ਗਾਂਧੀ ਨੂੰ ਪ੍ਰਧਾਨ ਚੁਣ ਲਿਆ ਗਿਆ। ਕਾਫੀ ਲੰਬੀ ਚਰਚਾ ਤੋਂ ਬਾਅਦ ਸੋਨੀਆ ਗਾਂਧੀ ਦੇ ਨਾਂ 'ਤੇ ਮੋਹਰ  ਲਾਈ ਗਈ।


Tanu

Content Editor

Related News