ਅਨਿਲ ਅੰਬਾਨੀ ਦੇ ਪੁੱਤਰ ਨੇ ਕੀਤਾ ਤਾਲਾਬੰਦੀ ਦਾ ਵਿਰੋਧ, ਕਿਹਾ- ਜੇ ਰੈਲੀਆਂ ਹੋ ਸਕਦੀਆਂ ਨੇ ਤਾਂ ਕਾਰੋਬਾਰ ਕਿਉਂ ਨਹੀਂ?

Thursday, Apr 08, 2021 - 10:46 AM (IST)

ਨਵੀਂ ਦਿੱਲੀ- ਉਦਯੋਗਪਤੀ ਅਨਿਲ ਅੰਬਾਨੀ ਦੇ ਵੱਡੇ ਪੁੱਤਰ ਅਨਮੋਲ ਅੰਬਾਨੀ ਨੇ ਕੋਵਿਡ-19 ਇਨਫੈਕਸ਼ਨ 'ਚ ਵਾਧੇ ਦਰਮਿਆਨ ਤਾਲਾਬੰਦੀ ਦੇ ਨਵੇਂ ਦੌਰ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਰੋਕਥਾਮ ਦਾ ਸੰਬੰਧ ਸਿਹਤ ਨਾਲ ਨਹੀਂ ਸਗੋਂ ਕੰਟਰੋਲ ਨਾਲ ਹੁੰਦਾ ਹੈ ਅਤੇ ਇਸ ਨਾਲ ਸਮਾਜ ਅਤੇ ਅਰਥ ਵਿਵਸਥਾ ਦੀ ਕਮਰ ਟੁੱਟ ਜਾਵੇਗੀ। ਰਿਲਾਇੰਸ ਕੈਪਿਟਲ ਲਿਮਟਿਡ ਦੇ 29 ਸਾਲਾ ਸਾਬਕਾ ਕਾਰਜਕਾਰੀ ਡਾਇਰੈਕਟਰ ਨੇ ਕਈ ਟਵੀਟ ਕਰ ਕੇ ਕਿਹਾ ਕਿ ਨਵੀਂ ਤਾਲਾਬੰਦੀ ਦੇ ਨਿਯਮ ਛੋਟੇ ਕਾਰੋਬਾਰੀਆਂ ਅਤੇ ਦਿਹਾੜੀ ਮਜ਼ਦੂਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤਾ,''ਪੇਸ਼ੇਵਰ ਅਭਿਨੇਤਾ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਜਾਰੀ ਰੱਖ ਸਕਦੇ ਹਨ। ਪੇਸ਼ੇਵਰ ਕ੍ਰਿਕੇਟਰ ਦੇਰ ਰਾਤ ਆਪਣਾ ਖੇਡ ਖੇਡ ਸਕਦੇ ਹਨ। ਪੇਸ਼ੇਵਰ ਰਾਜਨੇਤਾ ਲੋਕਾਂ ਦੀ ਭੀੜ ਨਾਲ ਆਪਣੀਆਂ ਰੈਲੀਆਂ ਜਾਰੀ ਰੱਖ ਸਕਦੇ ਹਨ ਪਰ ਤੁਹਾਡਾ ਕਾਰੋਬਾਰੀ ਜ਼ਰੂਰੀ ਨਹੀਂ ਹੈ। ਤੁਸੀਂ ਹਾਲੇ ਵੀ ਨਹੀਂ ਸਮਝੇ?'' ਉਨ੍ਹਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਦੇ ਵਿਰੋਧ 'ਚ ਆਵਾਜ਼ ਚੁੱਕੀ ਸੀ ਅਤੇ ਉਨ੍ਹਾਂ ਦੀ ਨਿੰਦਾ ਕਰਨ ਵਾਲੇ ਵੀਡੀਓ ਅਤੇ ਟਿੱਪਣੀਆਂ ਨੂੰ ਰੀਟਵੀਟ ਕੀਤਾ ਸੀ।

PunjabKesari

ਇਹ ਵੀ ਪੜ੍ਹੋ : ਅੰਬਾਨੀ ਭਰਾਵਾਂ 'ਤੇ ਲੱਗਾ 25 ਕਰੋੜ ਦਾ ਜੁਰਮਾਨਾ, 20 ਸਾਲ ਪੁਰਾਣੇ ਕੇਸ 'ਚ ਆਇਆ ਫ਼ੈਸਲਾ

ਉਨ੍ਹਾਂ ਕਿਹਾ,''ਜ਼ਰੂਰੀ ਕੰਮ ਦਾ ਕੀ ਮਤਲਬ ਹੈ? ਹਰ ਵਿਅਕਤੀ ਦਾ ਕੰਮ, ਉਸ ਲਈ ਜ਼ਰੂਰੀ ਹੈ।'' ਉਨ੍ਹਾਂ ਕਿਹਾ ਕਿ ਇਹ ਸਿਹਤ ਲਈ ਨਹੀਂ, ਕੰਟਰੋਲ ਲਈ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਅਣਜਾਣੇ 'ਚ ਇਕ ਜਾਲ 'ਚ ਫੱਸਦੇ ਜਾ ਰਹੇ ਹਾਂ। ਇਹ ਜਾਲ ਬਹੁਤ ਵੱਡਾ ਹੈ, ਯੋਜਨਾ ਬਹੁਤ ਡਰਾਵਣੀ ਹੈ। ਇਹ ਯੋਜਨਾ ਠੀਕ ਚੀਨ ਦੇ ਤਕਨੀਕਤੰਤਰ- ਇਕ ਸੱਤਾਵਾਦੀ ਬਾਹਰ ਤੋਂ ਕੰਟਰੋਲ ਜੈਵ ਨਿਗਰਾਨੀ ਰੱਖਣ ਵਾਲੀ ਫਾਸੀਵਾਦੀ ਸਰਕਾਰੀ ਤੰਤਰ ਦੀ ਤਰ੍ਹਾਂ- ਸਾਡੇ ਜੀਵਨ ਦੇ ਹਰ ਪਹਿਲੂ 'ਤੇ ਸ਼ਿਕੰਜਾ ਚੜ੍ਹਾਉਣ ਦੀ ਹੈ ਪਰ ਅਨਮੋਲ ਨੇ ਇਹ ਵੀ ਕਿਹਾ ਹੈ ਕਿ ਉਹ ਭਾਰਤ ਅਤੇ ਇੱਥੋਂ ਦੀ ਜਨਤਾ 'ਚ ਵਿਸ਼ਵਾਸ ਰੱਖਦੇ ਹਨ। ਉਹ ਇਸ ਗਲੋਬਲ ਵਿਦਰੋਹ ਦਾ ਮੁਕਾਬਲਾ ਕਰਨਗੇ ਅਤੇ ਦੇਸ਼ ਦਾ ਹੋਰ ਵੱਧ ਉੱਪਨਿਵੇਸ਼ੀਕਰਨ ਨਹੀਂ ਹੋਣ ਦੇਣਗੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸੱਚਾਈ ਨੂੰ ਜਾਣੀਏ। ਪ੍ਰੇਮ, ਸ਼ਾਂਤੀ, ਏਕਤਾ ਅਤੇ ਹਮਦਰਦੀ ਦਾ ਪੱਖ ਲਈਏ।

ਇਹ ਵੀ ਪੜ੍ਹੋ : Forbes : ਵਿਸ਼ਵ ਦੇ ਅਮੀਰਾਂ 'ਚ ਇਸ ਨੰਬਰ 'ਤੇ ਹੁਣ ਅੰਬਾਨੀ, ਜੈਕ ਮਾ ਪੱਛੜੇ

ਨੋਟ : ਅਨਿਲ ਅੰਬਾਨੀ ਦੇ ਪੁੱਤਰ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News