ਹੈਰਾਨੀਜਨਕ ਮਾਮਲਾ : ਪਤਨੀ ਨੇ ਸਮੇਂ ਸਿਰ ਨਹੀਂ ਬਣਾਈ ਚਾਹ, ਗੁੱਸੇ ''ਚ ਪਤੀ ਵੱਢ ਦਿੱਤਾ ਗਲ਼ਾ

Wednesday, Dec 20, 2023 - 06:27 PM (IST)

ਹੈਰਾਨੀਜਨਕ ਮਾਮਲਾ : ਪਤਨੀ ਨੇ ਸਮੇਂ ਸਿਰ ਨਹੀਂ ਬਣਾਈ ਚਾਹ, ਗੁੱਸੇ ''ਚ ਪਤੀ ਵੱਢ ਦਿੱਤਾ ਗਲ਼ਾ

ਗਾਜ਼ੀਆਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ 'ਚ ਇਕ ਔਰਤ ਦਾ ਉਸ ਦੇ ਪਤੀ ਨੇ ਸਿਰਫ਼ ਇਸ ਲਈ ਕਤਲ ਕਰ ਦਿੱਤਾ, ਕਿਉਂਕਿ ਉਹ ਸਮੇਂ 'ਤੇ ਸਵੇਰ ਦੀ ਚਾਹ ਨਹੀਂ ਬਣਾ ਸਕੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਨੂੰ ਪਿੰਡ ਫਜਲਗੜ੍ਹ ਦੀ ਹੈ ਅਤੇ ਮ੍ਰਿਤਕਾ ਦੀ ਪਛਾਣ ਸੁੰਦਰੀ (50) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦੇ ਪੁੱਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : 52 ਸਾਲਾ ਸ਼ਖ਼ਸ ਨੇ 9 ਸਾਲਾ ਕੁੜੀ ਨੂੰ ਅਗਵਾ ਕਰ ਕੀਤਾ ਰੇਪ, ਫਿਰ ਕਤਲ ਕਰ ਨਹਿਰ 'ਚ ਸੁੱਟੀ ਲਾਸ਼

ਪੁਲਸ ਦੇ ਡਿਪਟੀ ਕਮਿਸ਼ਨਰ (ਗ੍ਰਾਮੀਣ) ਵਿਵੇਕ ਚੰਦਰ ਯਾਦਵ ਦੇ ਪੁੱਤ ਸੋਲਜ਼ਰ ਦੀ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਉਸ ਦੇ ਪਿਤਾ ਧਰਮਵੀਰ ਨੇ ਸਮੇਂ 'ਤੇ ਚਾਹ ਨਹੀਂ ਬਣਾਉਣ ਨੂੰ ਲੈ ਕੇ ਉਸ ਦੀ ਮਾਂ 'ਤੇ ਪਹਿਲਾਂ ਤਾਂ ਗੁੱਸਾ ਕਰਨ ਲੱਗੇ ਅਤੇ ਅਚਾਨਕ ਕਮਰੇ ਤੋਂ ਤਲਵਾਰ ਲਿਆ ਕੇ ਉਨ੍ਹਾਂ ਦੇ ਗਲ਼ੇ 'ਤੇ ਕਈ ਵਾਰ ਕੀਤੇ। ਕਤਲ ਕਰਨ ਤੋਂ ਬਾਅਦ ਵੀ ਦੋਸ਼ੀ ਨੇ ਔਰਤ 'ਤੇ ਤਲਵਾਰ ਵਾਰ ਕਈ ਵਾਰ ਹਮਲੇ ਕੀਤੇ। ਸੋਲਜ਼ਰ ਨੇ ਸ਼ਿਕਾਇਤ 'ਚ ਕਿਹਾ,''ਮੈਂ ਅਤੇ ਮੇਰੀਆਂ 2 ਭੈਣਾਂ ਨੇ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਿਤਾ ਨੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਲਈ ਅਸੀਂ ਲੋਕ ਉੱਥੋਂ ਚਲੇ ਗਏ। ਇਸ ਤੋਂ ਬਾਅਦ ਪਿਤਾ ਧਰਮਵੀਰ ਤਲਵਾਰ ਲਹਿਰਾਉਂਦਾ ਹੋਇਆ ਗੰਨੇ ਦੇ ਖੇਤ ਵੱਲ ਦੌੜ ਗਿਆ।'' ਪੁਲਸ ਨੇ ਦੱਸਿਆ ਕਿ ਵਾਰਦਾਤ 'ਚ ਇਸਤੇਮਾਲ ਤਲਵਾਰ ਬਰਾਮਦ ਕਰ ਲਈ ਗਈ ਹੈ ਅਤੇ ਧਰਮਵੀਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News