ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਆਂਗਣਵਾੜੀ ਵਰਕਰ ਹੁਣ ਬਿਨਾਂ ਪ੍ਰੀਖਿਆ ਪਾਸ ਕੀਤੇ ਬਣ ਸਕਣਗੇ ਸੁਪਰਵਾਈਜ਼ਰ

Friday, Nov 26, 2021 - 04:20 PM (IST)

ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਆਂਗਣਵਾੜੀ ਵਰਕਰ ਹੁਣ ਬਿਨਾਂ ਪ੍ਰੀਖਿਆ ਪਾਸ ਕੀਤੇ ਬਣ ਸਕਣਗੇ ਸੁਪਰਵਾਈਜ਼ਰ

ਸੋਨੀਪਤ– ਹਰਿਆਣਾ ਸਰਕਾਰ ਨੇ ਆਂਗਣਵਾੜੀ ਵਰਕਰਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਹੁਣ ਸੂਬੇ ’ਚ ਆਂਗਣਵਾੜੀ ਕੇਂਦਰਾਂ ’ਤੇ ਤਾਇਨਾਤ ਹਜ਼ਾਰਾਂ ਆਂਗਣਵਾੜੀ ਵਰਕਰਾਂ ਨੂੰ ਸੁਪਰਵਾਈਜ਼ਰ ਬਣਨ ਲਈ ਪ੍ਰੀਖਿਆ ਪਾਸ ਨਹੀਂ ਕਰਨੀ ਪਵੇਗੀ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਆਪਣੇ ਸੇਵਾ ਨਿਯਮਾਂ ’ਚ ਬਦਲਾਅ ਕਰਦੇ ਹੋਏ ਵਿਭਾਗੀ ਤਰੱਕੀ ਦੀ ਵਿਵਸਥਾ ਤਿਆਰ ਕਰੇਗਾ। 

ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਾਲ ’ਚ ਮਾਣ ਭੱਤੇ ਦੇ ਨਾਲ ਇਕ ਮਹੀਨੇ ਦੀ ਮੈਡੀਕਲ ਛੁੱਟੀ ਦੇਣ ਲਈ ਵੀ ਵਿਭਾਗੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨਾਲ ਆਂਗਣਵਾੜੀ ਵਰਕਰਸ ਹੈਲਪਰ ਯੂਨੀਅਨ ਦੇ ਵਫਦ ਨੇ ਰਾਜ ਪ੍ਰਧਾਨ ਕੁੰਜ ਭੱਟ ਦੀ ਅਗਵਾਈ ’ਚ ਮੁਲਾਕਾਤ ਕੀਤੀ। ਇਸ ਦੌਰਾਨ ਆਂਗਣਵਾੜੀ ਵਰਕਰਾਸ ਹੈਲਪਰਸ ਯੂਨੀਅਨ ਨੇ ਬੀਤੇ ਦਿਨਾਂ ਤੋਂ ਚੱਲ ਰਹੇ ਅੰਦੋਲਨ ਨੂੰ ਲੈ ਕੇ ਆਪਣੀ ਗੱਲ ਰੱਖੀ।

ਇਸ ’ਤੇ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਜਨਰਲ ਸਕੱਤਰ ਹੇਮਾ ਸ਼ਰਮਾ, ਸੰਯੁਕਤ ਸਕੱਤਰ ਹਿਤੇਂਦਰ ਕੁਮਾਰ, ਰਾਜਬਾਲਾ ਕਟਾਰੀਆ ਅਤੇ ਪੂਨਮ ਰਮਨ ਨੂੰ ਇਕੱਠੇ ਬਿਠਾ ਕੇ ਚਰਚਾ ਕੀਤੀ। ਇਸ ਤੋਂ ਬਾਅਦ ਕਰੀਬ ਡੇਢ ਘੰਟਿਆਂ ਤਕ ਚੱਲੀ ਬੈਠਕ ਦੌਰਾਨ ਡੇਢ ਦਰਜਨ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਇਆ। ਰਾਜ ਮੰਤਰੀ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।


author

Rakesh

Content Editor

Related News