ਆਂਧਰਾ ਪ੍ਰਦੇਸ਼ ''ਚ ਭਿਆਨਕ ਸੜਕ ਹਾਦਸਾ, 9 ਤੀਰਥਯਾਤਰੀਆਂ ਦੀ ਮੌਤ

Wednesday, Jun 17, 2020 - 05:34 PM (IST)

ਆਂਧਰਾ ਪ੍ਰਦੇਸ਼ ''ਚ ਭਿਆਨਕ ਸੜਕ ਹਾਦਸਾ, 9 ਤੀਰਥਯਾਤਰੀਆਂ ਦੀ ਮੌਤ

ਵਿਜੇਵਾੜਾ- ਆਂਧਰਾ ਪ੍ਰਦੇਸ਼ 'ਚ ਕ੍ਰਿਸ਼ਨਾ ਜ਼ਿਲ੍ਹੇ ਦੇ ਵੇਦਾਰੀ ਪਿੰਡ 'ਚ ਬੁੱਧਵਾਰ ਨੂੰ ਇਕ ਟਰੈਕਟਰ ਦੀ ਸੀਮੈਂਟ ਨਾਲ ਭਰੀ ਲਾਰੀ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਟਰੈਕਟਰ ਸਵਾਰ 2 ਬੱਚਿਆਂ ਸਮੇਤ 9 ਤੀਰਥਯਾਤਰੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ਹੈ। ਪੁਲਸ ਨੇ ਦੱਸਿਆ ਕਿ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਯੇਰਰਪਾਲਮ ਪਿੰਡ ਦੇ ਕਰੀਬ 26 ਲੋਕ ਟਰੈਕਟਰ 'ਚ ਸਵਾਰ ਹੋ ਕੇ ਲਕਸ਼ਮੀਨਰਸਿਮਹਾ ਸਵਾਮੀ ਮੰਦਰ ਗਏ ਸਨ।

ਜਦੋਂ ਉਹ ਆਪਣੇ ਪਿੰਡ ਵਾਪਸ ਆ ਰਹੇ ਸਨ, ਉਦੋਂ ਟਰੈਕਟਰ ਦੀ ਸੀਮੈਂਟ ਨਾਲ ਭਰੀ ਇਕ ਤੇਜ਼ ਰਫ਼ਤਾਰ ਲਾਰੀ ਨਾਲ ਟੱਕਰ ਹੋ ਗਈ, ਜਿਸ 'ਚ 7 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ 'ਚੋਂ ਕੁਝ ਨੂੰ ਬਾਅਦ 'ਚ ਬਿਹਤਰ ਇਲਾਜ ਲਈ ਇੱਥੇ ਜੀ.ਜੀ.ਐੱਚ. ਰੈਫਰ ਕਰ ਦਿੱਤਾ ਗਿਆ। ਪੁਲਸ ਮ੍ਰਿਤਕ ਅਤੇ ਜ਼ਖਮੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


author

DIsha

Content Editor

Related News