ਮੁੜ ਪਰਤਿਆ ਕੋਰੋਨਾ ਦਾ ਕਾਲ਼ਾ ਪਰਛਾਵਾਂ! ਆਂਧਰਾ ਪ੍ਰਦੇਸ਼ ''ਚ ਕੋਵਿਡ ਮਰੀਜ਼ ਦੀ ਮੌਤ ਨਾਲ ਹੜਕੰਪ

Thursday, Jul 09, 2026 - 07:22 PM (IST)

ਮੁੜ ਪਰਤਿਆ ਕੋਰੋਨਾ ਦਾ ਕਾਲ਼ਾ ਪਰਛਾਵਾਂ! ਆਂਧਰਾ ਪ੍ਰਦੇਸ਼ ''ਚ ਕੋਵਿਡ ਮਰੀਜ਼ ਦੀ ਮੌਤ ਨਾਲ ਹੜਕੰਪ

ਕਡੱਪਾ,  (ਏਜੰਸੀ)- ਆਂਧਰਾ ਪ੍ਰਦੇਸ਼ ਦੇ ਕਡੱਪਾ ’ਚ ਐਂਟੀਬਾਇਓਟਿਕ ਦਵਾਈਆਂ ਨਾਲ 4 ਦਿਨ ਤੱਕ ਚੱਲੇ ਇਲਾਜ ਤੋਂ ਬਾਅਦ ਵੀ ਹਾਲਤ ’ਚ ਸੁਧਾਰ ਨਾ ਹੋਣ ਕਾਰਨ ਕੋਵਿਡ-19 ਤੋਂ ਪੀੜਤ 46 ਸਾਲਾ ਮਰੀਜ਼ ਦੀ ਮੌਤ ਹੋ ਗਈ।
ਕਡੱਪਾ ਦੇ ਜ਼ਿਲਾ ਮੈਡੀਕਲ ਅਤੇ ਸਿਹਤ ਅਧਿਕਾਰੀ ਰਵੀ ਬਾਬੂ ਨੇ ਦੱਸਿਆ ਕਿ ਵਿਅਕਤੀ ਸ਼ਰਾਬ ਦਾ ਆਦੀ ਸੀ ਅਤੇ ਉਸ ਨੂੰ ਸਾਹ ਲੈਣ ’ਚ ਗੰਭੀਰ ਤਕਲੀਫ਼ ਕਾਰਨ ਸਥਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਜ਼ਿਲਾ ਮੈਡੀਕਲ ਅਤੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਐਕਸ-ਰੇ ਜਾਂਚ ’ਚ ਪਤਾ ਲੱਗਾ ਕਿ ਵਿਅਕਤੀ ਦੇ ਦੋਵੇਂ ਫੇਫੜੇ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਸਨ, ਜਿਸ ਕਾਰਨ ਉਸ ਨੂੰ ਨਿਮੋਨੀਆ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ 4 ਦਿਨ ਤੱਕ ਵੱਧ ਮਾਤਰਾ ’ਚ ਐਂਟੀਬਾਇਓਟਿਕ ਦਵਾਈਆਂ ਦੇਣ ਦੇ ਬਾਅਦ ਵੀ ਬੀਮਾਰੀ ਦੂਰ ਨਹੀਂ ਹੋਈ, ਜਿਸ ਤੋਂ ਬਾਅਦ ਡਾਕਟਰਾਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖਦਸ਼ਾ ਹੋਇਆ। ਬਾਬੂ ਨੇ ਦੱਸਿਆ ਕਿ ਇਸ ਤੋਂ ਬਾਅਦ ਛਾਤੀ ਦੀ ਸੀ. ਟੀ. ਸਕੈਨ ਜਾਂਚ ’ਚ ਕੋਵਿਡ-19 ਇਨਫੈਕਸ਼ਨ ਦੀ ਪੁਸ਼ਟੀ ਹੋਈ।


author

Shubam Kumar

Content Editor

Related News