ਆਂਧਰਾ ਪ੍ਰਦੇਸ਼ : ਹਸਪਤਾਲ ''ਚ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ 2 ਕੋਰੋਨਾ ਮਰੀਜ਼ਾਂ ਦੀ ਮੌਤ

Monday, Apr 26, 2021 - 11:21 AM (IST)

ਵਿਜੇਨਗਰਮ- ਆਂਧਰਾ ਪ੍ਰਦੇਸ਼ ਦੇ ਵਿਜਨਗਰਮ 'ਚ ਸਰਕਾਰੀ ਹਸਪਤਾਲ 'ਚ ਕੋਵਿਡ-19 ਦੇ 2 ਮਰੀਜ਼ਾਂ ਦੀ ਤਕਨੀਕੀ ਕਾਰਨਾਂ ਕਰ ਕੇ ਆਕਸੀਜਨ ਸਪਲਾਈ ਨਹੀਂ ਹੋਣ ਕਾਰਨ ਸੋਮਵਾਰ ਤੜਕੇ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਬਾਰੇ ਦੱਸਿਆ। ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ ਰਮਨਾ ਕੁਮਾਰੀ ਅਨੁਸਾਰ ਹਸਪਤਾਲ 'ਚ ਆਕਸੀਜਨ 'ਤੇ ਨਿਰਭਰ 97 ਮਰੀਜ਼ਾਂ 'ਚੋਂ 12 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਆਕਸੀਜਨ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਆਕਸੀਜਨ ਮੈਨ' ਬਣਿਆ ਇਹ SHO, ਹੁਣ ਤੱਕ 150 ਲੋਕਾਂ ਦੀ ਬਚਾਈ ਜਾਨ

ਅਧਿਕਾਰੀ ਨੇ ਦੱਸਿਆ,''ਤੜਕੇ 2 ਤੋਂ 3 ਵਜੇ ਦੇ ਕਰੀਬ ਉੱਚ ਪ੍ਰਵਾਹ ਆਕਸੀਜਨ ਦੀ ਸਪਲਾਈ 'ਚ ਤਕਨੀਕੀ ਰੁਕਾਵਟ ਆ ਗਈ, ਜਿਸ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ। ਬਾਕੀ ਮਰੀਜ਼ਾਂ ਨੂੰ ਹੋਰ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ।''

ਇਹ ਵੀ ਪੜ੍ਹੋ : ਪਤੀ ਨੂੰ ਮੂੰਹ ਨਾਲ ਸਾਹ ਦਿੰਦੀ ਰਹੀ ਪਤਨੀ, ਫਿਰ ਵੀ ਉਜੜ ਗਿਆ ‘ਸੁਹਾਗ’


DIsha

Content Editor

Related News