ਆਂਧਰਾ ਪ੍ਰਦੇਸ਼ ’ਚ BJP ਆਗੂ ਦਾ ਵਾਅਦਾ, ਸੱਤਾ ’ਚ ਆਉਣ ’ਤੇ 50 ਰੁਪਏ ’ਚ ਦੇਵਾਂਗੇ ਸ਼ਰਾਬ ਦੀ ਬੋਤਲ

Wednesday, Dec 29, 2021 - 04:50 PM (IST)

ਆਂਧਰਾ ਪ੍ਰਦੇਸ਼ ’ਚ BJP ਆਗੂ ਦਾ ਵਾਅਦਾ, ਸੱਤਾ ’ਚ ਆਉਣ ’ਤੇ 50 ਰੁਪਏ ’ਚ ਦੇਵਾਂਗੇ ਸ਼ਰਾਬ ਦੀ ਬੋਤਲ

ਅਮਰਾਵਤੀ (ਭਾਸ਼ਾ)— ਭਾਜਪਾ ਨੇ ਆਂਧਰਾ ਪ੍ਰਦੇਸ਼ ਵਿਚ ਸਾਲ 2024 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ’ਤੇ ਸੂਬੇ ਦੇ ਲੋਕਾਂ ਨੂੰ 50 ਰੁਪਏ ’ਚ ਸ਼ਰਾਬ ਦੀ ਬੋਤਲ ਦੇਣ ਦਾ ਵਾਅਦਾ ਕੀਤਾ ਹੈ। ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੋਮੂ ਵੀਰਰਾਜੂ ਨੇ ਮੰਗਲਵਾਰ ਨੂੰ ਇਕ ਜਨ ਸਭਾ ’ਚ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈ. ਐੱਸ. ਆਰ. ਕਾਂਗਰਸ ਅਤੇ ਵਿਰੋਧੀ ਧਿਰ ਤੇਲੁਗੂ ਦੇਸ਼ਮ ਪਾਰਟੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਚੰਗੇ ਸਾਧਨ ਅਤੇ ਲੰਬਾ ਸਮੁੰਦਰੀ ਤੱਟ ਹੋਣ ਦੇ ਬਾਵਜੂਦ ਸਿਆਸੀ ਸ਼ਕਤੀਆਂ ਪ੍ਰਦੇਸ਼ ਦਾ ਵਿਕਾਸ ਕਰਨ ਵਿਚ ਨਾਕਾਮ ਰਹੀਆਂ ਹਨ। 

ਇਹ ਵੀ ਪੜ੍ਹੋ : ਮੰਤਰੀ ਦਵਿੰਦਰ ਬਬਲੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ

 

ਵੀਰਰਾਜੂ ਨੇ ਸੂਬੇ ਵਿਚ ਸ਼ਰਾਬ ਦੀ ਮਹਿੰਗੀ ਕੀਮਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਸੂਬੇ ’ਚ 1 ਕਰੋੜ ਲੋਕ ਸ਼ਰਾਬ ਪੀਂਦੇ ਹਨ। ਤੁਸੀਂ ਭਾਜਪਾ ਨੂੰ ਵੋਟ ਦਿਓ, ਅਸੀਂ ਤੁਹਾਨੂੰ 75 ਰੁਪਏ ਵਿਚ ਸ਼ਰਾਬ ਦੇਵਾਂਗੇ। ਜੇਕਰ ਚੰਗਾ ਮਾਲੀਆ ਰਿਹਾ ਤਾਂ ਅਸੀਂ ਇਸ ਨੂੰ ਮਹਿਜ 50 ਰੁਪਏ ਵਿਚ ਦੇਵਾਂਗੇ, ਯਕੀਨਨ ਚੰਗੀ ਵਾਲੀ। 

ਇਹ ਵੀ ਪੜ੍ਹੋ : ਦਿੱਲੀ-ਮੁੰਬਈ ’ਚ ਵੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ ਲੁਧਿਆਣਾ ਬੰਬ ਧਮਾਕੇ ਦਾ ਮਾਸਟਰਮਾਈਂਡ

ਸੂਬਾ ਸਰਕਾਰ ਦੇ ਪ੍ਰਤੱਖ ਲਾਭ ਅੰਤਰ ਯੋਜਨਾ ਦਾ ਜ਼ਿਕਰ ਕਰਦੇ ਹੋਏ ਭਾਜਪਾ ਆਗੂ ਨੇ ਲੋਕਾਂ ਨੂੰ ਕਿਹਾ ਕਿ ਇਕ ਮਹੀਨੇ ਵਿਚ ਇਕ ਵਿਅਕਤੀ ਔਸਤਨ 12,000 ਰੁਪਏ ਦੀ ਸ਼ਰਾਬ ਪੀਂਦਾ ਹੈ ਅਤੇ ਜਗਨ ਮੋਹਨ ਰੈੱਡੀ ਇਹ ਸਾਰਾ ਧਨ ਇਕੱਠਾ ਕਰ ਕੇ ਉਨ੍ਹਾਂ ਨੂੰ ਯੋਜਨਾਵਾਂ ਦੇ ਨਾਂ ’ਤੇ ਵਾਪਸ ਦੇ ਰਹੀ ਹੈ। ਵੀਰਰਾਜੂ ਨੇ ਕਿਹਾ ਕਿ ਭਾਜਪਾ ਅਮਰਾਵਤੀ ਨੂੰ ਰਾਜਧਾਨੀ ਬਣਾਉਣ ਲਈ ਵਚਨਬੱਧ ਹੈ ਅਤੇ ਸੂਬੇ ਵਿਚ ਜਿੱਤ ਮਿਲਣ ’ਤੇ ਉਹ ਇਸ ਨੂੰ 3 ਸਾਲ ਵਿਚ ਵਿਕਸਿਤ ਕਰੇਗੀ।

ਇਹ ਵੀ ਪੜ੍ਹੋ : ਘਰ ਦੀਆਂ ਅਲਮਾਰੀਆਂ ’ਚ ਭਰੇ ਸਨ ਕਰੋੜਾਂ ਰੁਪਏ,ਅਜਿਹਾ ਸੀ ਪਿਊਸ਼ ਜੈਨ ਦਾ ‘ਲਾਈਫ ਸਟਾਈਲ’


author

Tanu

Content Editor

Related News