ਆਂਧਰਾ ਪ੍ਰਦੇਸ਼ ਦੇ ਵਿਧਾਇਕ ਨੇ ਮੁੱਖ ਮੰਤਰੀ ਜਗਨ ਦੇ ਨਾਂ ''ਤੇ ਚੁੱਕੀ ਸਹੁੰ, ਦੱਸਿਆ ''ਭਗਵਾਨ''

06/13/2019 2:06:00 PM

ਵਿਜੇਵਾੜਾ— ਆਂਧਰਾ ਪ੍ਰਦੇਸ਼ ਦੇ ਇਕ ਨਵੇਂ ਚੁਣੇ ਵਿਧਾਇਕ ਨੇ ਬੁੱਧਵਾਰ ਨੂੰ ਭਗਵਾਨ ਦੀ ਬਜਾਏ ਮੁੱਖ ਮੰਤਰੀ ਅਤੇ ਵਾਈ.ਐੱਸ.ਆਰ. ਕਾਂਗਰਸ ਪ੍ਰਧਾਨ ਜਗਨ ਮੋਹਨ ਰੈੱਡੀ ਦੇ ਨਾਂ 'ਤੇ ਸਹੁੰ ਚੁਕੀ। ਨੇਲੋਰ ਪਿੰਡ ਤੋਂ ਵਿਧਾਇਕ ਕੋਟਾਮਰੈੱਡੀ ਸ਼੍ਰੀਧਰ ਰੈੱਡੀ ਨੇ ਮੁੱਖ ਮੰਤਰੀ ਦੇ ਪ੍ਰਤੀ ਵਫ਼ਾਦਾਰੀ ਦਿਖਾਉਣ ਲਈ ਇਹ ਕਦਮ ਚੁੱਕਿਆ ਅਤੇ ਕਿਹਾ ਕਿ ਮੁੱਖ ਮੰਤਰੀ ਜਗਨ ਉਨ੍ਹਾਂ ਲਈ ਭਗਵਾਨ ਹਨ। ਵਿਧਾਇਕ ਸ਼੍ਰੀਧਰ ਰੈੱਡੀ ਦੇ ਅਜਿਹਾ ਕਰਦੇ ਹੀ ਪ੍ਰੋਟੇਮ ਸਪੀਕਰ ਸੰਬਾਂਗੀ ਅੱਪਾਲਾ ਨਾਇਡੂ ਨੇ ਤੁਰੰਤ ਵਿਧਾਇਕ ਨੂੰ ਮੁੜ ਸਹੁੰ ਚੁੱਕਣ ਲਈ ਕਿਹਾ। ਇਸ ਤੋਂ ਬਾਅਦ ਸ਼੍ਰੀਧਰ ਨੇ ਭਗਵਾਨ ਦੇ ਨਾਂ 'ਤੇ ਸਹੁੰ ਚੁਕੀ। ਬਾਅਦ 'ਚ ਸ਼੍ਰੀਧਰ ਰੈੱਡੀ ਨੇ ਦੱਸਿਆ ਕਿ ਉਹ ਜਜ਼ਬਾਤੀ ਹੋ ਗਏ ਸਨ ਅਤੇ ਇਸ ਲਈ ਉਨ੍ਹਾਂ ਨੇ ਨਿਯਮਾਂ ਤੋਂ ਹਟ ਕੇ ਸਹੁੰ ਚੁਕੀ। ਉਨ੍ਹਾਂ ਨੇ ਕਿਹਾ,''ਮੈਂ ਅਜਿਹੇ ਇਕ ਗਰੀਬ ਪਰਿਵਾਰ ਤੋਂ ਆਉਂਦਾ ਹਾਂ, ਜਿਸ ਦੀ ਕੋਈ ਸਿਆਸੀ ਜਾਂ ਵਿੱਤੀ ਪਿੱਠਭੂਮੀ ਨਹੀਂ ਰਹੀ ਹੈ।''PunjabKesari5 ਸਾਲਾਂ ਤੋਂ ਤਨਖਾਹ ਗਰੀਬ ਬੱਚਿਆਂ ਨੂੰ ਦਿੱਤੀ
ਵਿਧਾਇਕ ਸ਼੍ਰੀਰੈੱਡੀ ਨੇ ਕਿਹਾ,''ਉਨ੍ਹਾਂ ਨੇ (ਜਗਨ) ਨੇ ਮੈਨੂੰ 2 ਵਾਰ ਵਿਧਾਇਕ ਬਣਾਇਆ। ਉਨ੍ਹਾਂ ਦੇ (ਜਗਨ) ਨਾਂ 'ਤੇ ਸਹੁੰ ਚੁੱਕਣ ਪਿੱਛੇ ਮੇਰੀ ਕੋਈ ਅਹੁਦਾ ਪਾਉਣ ਦੀ ਇੱਛਾ ਨਹੀਂ ਹੈ। ਪਿਛਲੇ 5 ਸਾਲਾਂ ਤੋਂ ਮੈਂ ਆਪਣੀ ਸਾਰੀ ਤਨਖਾਹ ਗਰੀਬ ਬੱਚਿਆਂ ਨੂੰ ਦਿੱਤੀ ਹੈ।'' ਵਿਧਾਇਕ ਨੇ ਦਾਅਵਾ ਕੀਤਾ ਕਿ ਟੀ.ਡੀ.ਪੀ. ਦੇ ਕੁਝ ਵਿਧਾਇਕਾਂ ਨੇ ਪਹਿਲਾਂ ਐੱਨ.ਟੀ. ਰਾਮਰਾਵ ਦੇ ਨਾਂ 'ਤੇ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।

ਜਗਨ ਨੂੰ ਮੰਨਦਾ ਹਾਂ ਭਗਵਾਨ
ਸ਼੍ਰੀਰੈੱਡੀ ਨੇ ਸਵਾਲ ਕੀਤਾ,''ਜੇਕਰ ਮੈਂ ਆਪਣੇ ਨੇਤਾ ਨੂੰ ਭਗਵਾਨ ਮੰਨਦਾ ਹਾਂ ਤਾਂ ਇਸ 'ਚ ਗਲਤ ਕੀ ਹੈ?'' ਜ਼ਿਕਰਯੋਗ ਹੈ ਕਿ ਵਿਧਾਇਕ ਸੰਵਿਧਾਨ ਦੀ ਧਾਰਾ 188 ਦੇ ਨਿਯਮਾਂ ਦੇ ਅਧੀਨ ਸਹੁੰ ਚੁਕਦੇ ਹਨ। ਇਸ ਦੇ ਅਧੀਨ ਵਿਧਾਇਕ ਜਾਂ ਤਾਂ ਈਸ਼ਵਰ ਦੇ ਨਾਂ 'ਤੇ ਸਹੁੰ ਚੁਕਦੇ ਹਨ ਜਾਂ ਸੰਵਿਧਾਨ ਦੀ। ਜਨਵਰੀ 2017 'ਚ ਬਾਂਬੇ ਹਾਈ ਕੋਰਟ ਨੇ ਭਾਰਤੀ ਸਹੁੰ ਕਾਨੂੰਨ 1969 ਦੇ ਅਧੀਨ ਇਕ ਤੀਜਾ ਬਦਲ ਦਿੱਤੇ ਜਾਣ ਲਈ ਦਾਇਰ ਜਨਹਿੱਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।


DIsha

Content Editor

Related News