ਭਿਆਨਕ ਸੜਕ ਹਾਦਸੇ ’ਚ 6 ਖੇਤੀ ਮਜ਼ਦੂਰਾਂ ਦੀ ਮੌਤ, 8 ਜ਼ਖਮੀ

Sunday, Mar 14, 2021 - 12:48 PM (IST)

ਭਿਆਨਕ ਸੜਕ ਹਾਦਸੇ ’ਚ 6 ਖੇਤੀ ਮਜ਼ਦੂਰਾਂ ਦੀ ਮੌਤ, 8 ਜ਼ਖਮੀ

ਅਮਰਾਵਤੀ (ਭਾਸ਼ਾ)— ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿਚ ਨੁਜੀਵਿਦੁ ਦੇ ਨੇੜੇ ਐਤਵਾਰ ਸਵੇਰੇ ਇਕ ਸੜਕ ਹਾਦਸੇ ਵਿਚ 6 ਖੇਤੀ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਇਹ ਲੋਕ ਵਿਜੇਵਾੜਾ ਤੋਂ 55 ਕਿਲੋਮੀਟਰ ਦੂਰ ਨੁਜੀਵਿਦੁ ਦੇ ਨੇੜੇ ਨਿਯੋਨ ਟਾਂਡਾ ਨਾਮੀ ਆਦਿਵਾਸੀ ਬਸਤੀ ਦੇ ਰਹਿਣ ਵਾਲੇ ਅਤੇ ਆਟੋਰਿਕਸ਼ੇ ਤੋਂ ਨੇੜਲੇ ਪਿੰਡ ਜਾ ਰਹੇ ਸਨ, ਇਸ ਦੌਰਾਨ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਆਟੋ ’ਚ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ 6 ਮਜ਼ਦੂਰਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੁਜੀਵਿਦੁ ਅਤੇ ਵਿਜੇਵਾੜਾ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।

ਨੁਜੀਵਿਦੁ ਦੇ ਸਬ-ਡਵੀਜ਼ਨ ਪੁਲਸ ਅਧਿਕਾਰੀ ਸ਼੍ਰੀਨਿਵਾਸੁਲੁ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਟੱਕਰ ਮਾਰਨ ਵਾਲੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ, ਉੱਪ ਮੁੁੱਖ ਮੰਤਰੀ ਏ. ਕੇ. ਕੇ. ਸ਼੍ਰੀਨਿਵਾਸ, ਗ੍ਰਹਿ ਮੰਤਰੀ ਐੱਮ. ਸੁਚਿਤਰਾ, ਤੇਲੁਗੁਦੇਸ਼ਮ ਪਾਰਟੀ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਅਤੇ ਜਨ ਸੇਵਾ ਦੇ ਪ੍ਰਧਾਨ ਪਵਨ ਕਲਿਆਣ ਨੇ ਇਸ ਹਾਦਸੇ ਵਿਚ ਸੋਗ ਜ਼ਾਹਰ ਕੀਤਾ ਹੈ। ਸ਼੍ਰੀਨਿਵਾਸ ਨੇ ਕ੍ਰਿਸ਼ਨਾ ਜ਼ਿਲ੍ਹੇ ਦੇ ਡਾਕਟਰ ਨੂੰ ਜ਼ਖਮੀਆਂ ਦਾ ਬਿਹਤਰ ਇਲਾਜ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਮਿ੍ਰਤਕਾਂ ਦੇ ਪਰਿਵਾਰ ਨੂੰ ਸਰਕਾਰੀ ਮਦਦ ਉਪਲੱਬਧ ਕਰਾਉਣ ਦਾ ਵੀ ਭਰੋਸਾ ਦਿੱਤਾ ਹੈ।


author

Tanu

Content Editor

Related News