ਆਂਧਰਾ ਪ੍ਰਦੇਸ਼: ਦੁੱਧ ਡੇਅਰੀ ''ਚ ਅਮੋਨਿਆ ਗੈਸ ਲੀਕ, 12 ਲੋਕ ਹੋਏ ਬੇਹੋਸ਼

Friday, Aug 21, 2020 - 12:58 AM (IST)

ਆਂਧਰਾ ਪ੍ਰਦੇਸ਼: ਦੁੱਧ ਡੇਅਰੀ ''ਚ ਅਮੋਨਿਆ ਗੈਸ ਲੀਕ, 12 ਲੋਕ ਹੋਏ ਬੇਹੋਸ਼

ਹੈਦਰਾਬਾਦ - ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹਾ ਦੇ ਅਦੀਨ ਆਉਂਦੇ ਪੁਤਲਾਪੱਟੁ ਮੰਡਲ ਦੇ ਬੰਦਾਪੱਲੀ ਦੇ ਇੱਕ ਦੁੱਧ ਡੇਅਰੀ 'ਚ ਅਮੋਨਿਆ ਗੈਸ ਲੀਕ ਹੋਣ ਕਾਰਨ 12 ਲੋਕ ਬੇਹੋਸ਼ ਹੋ ਗਏ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸੁਰੱਖਿਅਤ ਅਤੇ ਖਤਰੇ ਤੋਂ ਬਾਹਰ ਹਨ। ਇਸ ਗੱਲ ਦੀ ਜਾਣਕਾਰੀ ਪੁਤਲਾਪੱਟੁ ਦੇ ਸਭ ਇੰਸਪੈਕਟਰ ਨੇ ਦਿੱਤੀ।

ਜ਼ਿਕਰਯੋਗ ਹੋ ਕਿ ਇਸ ਤੋਂ ਪਹਿਲਾਂ ਵਿਸ਼ਾਖਾਪੱਟਨਮ ਐੱਲ.ਜੀ. ਪਾਲਿਮਰ ਯੂਨਿਟ ਤੋਂ ਸਟਾਇਰੀਨ ਗੈਸ ਦਾ ਰਿਸਾਅ ਹੋਇਆ ਸੀ, ਜਿਸ 'ਚ ਕਰੀਬ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਬੀਮਾਰ ਪੈ ਗਏ ਸਨ। ਪਿਛਲੇ ਕਈ ਦਿਨਾਂ 'ਚ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਗੈਸ ਲੀਕ ਹੋਣ ਦੀ ਘਟਨਾਵਾਂ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ।


author

Inder Prajapati

Content Editor

Related News