ਆਂਧਰਾ ਪ੍ਰਦੇਸ: ਸੀਨੀਅਰ IPS ਅਧਿਕਾਰੀ ਦੇਸ਼ਧ੍ਰੋਹ ਦੇ ਸ਼ੱਕ ''ਚ ਮੁਅੱਤਲ

02/09/2020 1:48:43 PM

ਅਮਰਾਵਤੀ—ਆਂਧਰਾ ਪ੍ਰਦੇਸ਼ ਦੀ ਜਗਨ ਮੋਹਨ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਨਜ਼ਦੀਕੀ ਰਹੇ ਡੀ.ਜੀ.ਪੀ ਰੈਂਕ ਦੇ ਆਈ.ਪੀ.ਐਸ ਅਧਿਕਾਰੀ ਏ.ਬੀ. ਵੇਂਕਟੇਸ਼ਵਰ ਰਾਓ ਨੂੰ ਮੁਅੱਤਲ ਕਰ ਦਿੱਤੇ ਹਨ। ਵੇਂਕਟੇਸ਼ਵਰ ਰਾਓ 'ਤੇ ਦੋਸ਼ ਹੈ ਕਿ ਸਟੇਟ ਇੰਟੈਲੀਜੈਂਸ ਚੀਫ ਰਹਿਣ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਚੀਫ ਸਕੱਤਰ ਨੀਲਮ ਸਾਹਨੀ ਨੇ ਇਕ ਆਦੇਸ਼ ਰਾਹੀ ਸਸਪੈਂਡ ਦਾ ਆਦੇਸ਼ ਜਾਰੀ ਕੀਤਾ। ਇਸ 'ਚ ਰਾਵ 'ਤੇ ਸੁਰੱਖਿਆ ਉਪਕਰਣਾਂ ਦੀ ਖ੍ਰੀਦ ਪ੍ਰਕਿਰਿਆ 'ਚ 'ਗੰਭੀਰ ਭ੍ਰਿਸ਼ਟਾਚਾਰ' ਦੇ ਦੋਸ਼ ਲਗਾਏ ਗਏ ਹਨ। 

ਦੱਸਣਯੋਗ ਹੈ ਕਿ ਵੇਂਕਟੇਸ਼ਵਰ ਰਾਓ 1989 ਬੈਚ ਦੇ ਅਧਿਕਾਰੀ ਹਨ। ਆਈ.ਪੀ.ਸੀ ਰਾਓ ਨੂੰ ਵਾਈ.ਐੱਸ ਜਗਨਮੋਹਨ ਰੈੱਡੀ ਸਰਕਾਰ ਵੱਲੋਂ ਪਿਛਲੇ ਸਾਲ ਇੰਟੈਲੀਜੈਂਸ ਮੁਖੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਪੋਸਟਿੰਗ ਨਹੀਂ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੇ ਨਜ਼ਦੀਕੀ ਮੰਨੇ ਜਾਂਦੇ ਰਾਓ ਨੂੰ ਲੈ ਕੇ ਇਕ ਗੁਪਤ ਰਿਪੋਰਟ 'ਚ ਕਿਹਾ ਗਿਆ ਕਿ ਰਾਓ ਇਕ ਵਿਦੇਸ਼ੀ ਡਿਫੈਂਸ ਫਰਮ ਨੂੰ ਖੁਫੀਆ ਪ੍ਰੋਟੋਕਾਲ ਅਤੇ ਪੁਲਸ ਦੀ ਪ੍ਰਕਿਰਿਆਵਾਂ ਦੀ ਜਾਣਕਾਰੀ ਦਿੱਤੀ। ਇਹ ਰਾਸ਼ਟਰੀ ਪੱਧਰ ਦੀ ਸਥਿਤੀ ਲਈ ਸਿੱਧਾ ਖਤਰਾ ਹੈ।


Iqbalkaur

Content Editor

Related News