ਕਸ਼ਮੀਰ ਦੇ ਅਨੰਤਨਾਗ ''ਚ 3 ਪੜਾਵਾਂ ''ਚ ਹੋਣਗੀਆਂ ਚੋਣਾਂ, ਇਹ ਹੈ ਕਾਰਨ

Tuesday, Mar 12, 2019 - 10:51 AM (IST)

ਕਸ਼ਮੀਰ ਦੇ ਅਨੰਤਨਾਗ ''ਚ 3 ਪੜਾਵਾਂ ''ਚ ਹੋਣਗੀਆਂ ਚੋਣਾਂ, ਇਹ ਹੈ ਕਾਰਨ

ਸ਼੍ਰੀਨਗਰ— ਲੋਕ ਸਭਾ ਚੋਣਾਂ 2019 ਦਾ ਬਿਗੁਲ ਵੱਜ ਚੁੱਕਾ ਹੈ। ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 11 ਅਪ੍ਰੈਲ ਤੋਂ 19 ਮਈ ਤਕ 7 ਪੜਾਵਾਂ ਵਿਚ ਵੋਟਿੰਗ ਹੋਵੇਗੀ। 23 ਮਈ ਨੂੰ ਨਤੀਜੇ ਆਉਣਗੇ। ਲੋਕ ਸਭਾ ਚੋਣਾਂ ਦੇ ਨਾਲ ਹੀ ਸਿੱਕਮ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਓਡੀਸ਼ਾ ਵਿਚ ਵਿਧਾਨ ਸਭਾ ਚੋਣਾਂ ਹੋਣਗੀਆਂ। ਜੰਮੂ-ਕਸ਼ਮੀਰ 'ਚ ਸੁਰੱਖਿਆ ਬੰਦੋਬਸਤ ਕਾਰਨ ਵਿਧਾਨ ਸਭਾ ਚੋਣਾਂ ਨਹੀਂ ਹੋਣਗੀਆਂ ਪਰ ਉੱਥੇ ਲੋਕ ਸਭਾ ਚੋਣਾਂ ਹੋਣਗੀਆਂ। ਇੱਥੇ 5 ਪੜਾਵਾਂ 'ਚ ਲੋਕ ਸਭਾ ਚੋਣਾਂ ਹੋਣਗੀਆਂ। ਜੰਮੂ-ਕਸ਼ਮੀਰ ਵਿਚ ਅਨੰਤਨਾਗ ਸੰਸਦੀ ਸੀਟ ਦੇਸ਼ ਦੀ ਇਕਮਾਤਰ ਅਜਿਹੀ ਸੀਟ ਹੈ, ਜਿੱਥੇ ਚੋਣਾਂ 3 ਪੜਾਵਾਂ ਵਿਚ ਹੋਣਗੀਆਂ। ਇਸ ਸੀਟ 'ਤੇ ਤੀਜੇ ਪੜਾਅ 23 ਅਪ੍ਰੈਲ, ਚੌਥੇ ਪੜਾਅ 29 ਅਪ੍ਰੈਲ ਅਤੇ ਪੰਜਵੇਂ ਪੜਾਅ 6 ਮਈ ਨੂੰ ਵੋਟਿੰਗ ਹੋਵੇਗੀ। ਇਸ ਸੀਟ 'ਤੇ ਤਿੰਨ ਹਿੱਸਿਆਂ ਵਿਚ ਚੋਣਾਂ ਕਰਵਾਉਣ ਦਾ ਮਕਸਦ ਸਾਫ ਹੈ। ਇਹ ਸੀਟ ਸੁਰੱਖਿਆ ਦੇ ਲਿਹਾਜ਼ ਨਾਲ ਕਾਫੀ ਸੰਵੇਦਨਸ਼ੀਲ ਮੰਨੀ ਜਾਂਦੀ ਹੈ।

ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ। ਤੈਅ ਕੀਤਾ ਗਿਆ ਕਿ ਅਨੰਤਨਾਗ ਵਿਚ ਚੋਣਾਂ ਨਾ ਕਰਵਾਈਆਂ ਜਾਣਾ ਅਤੇ ਬਾਕੀ ਦੇ 5 ਸੰਸਦੀ ਖੇਤਰਾਂ ਵਿਚ ਚੋਣਾਂ ਕਰਾਉਣ 'ਤੇ ਦੇਸ਼ ਅੰਦਰ ਅਤੇ ਬਾਹਰ ਗਲਤ ਸੰਦੇਸ਼ ਜਾਵੇਗਾ। ਜੇਕਰ ਅਜਿਹਾ ਹੁੰਦਾ ਤਾਂ ਅਨੰਤਨਾਗ ਦੇ ਲੋਕ ਇਸ ਨੂੰ ਵੱਡਾ ਮੁੱਦਾ ਬਣਾ ਸਕਦੇ ਹਨ। ਇਸ ਲਈ ਇੱਥੇ 3 ਪੜਾਵਾਂ 'ਚ ਵੋਟਿੰਗ ਦਾ ਫੈਸਲਾ ਲਿਆ ਗਿਆ। ਇੱਥੇ ਦੱਸ ਦੇਈਏ ਕਿ ਪੁਲਵਾਮਾ ਅਤੇ ਸ਼ੋਪੀਆਂ ਹਾਲ ਹੀ ਦੇ ਦਿਨਾਂ ਵਿਚ ਸਭ ਤੋਂ ਜ਼ਿਆਦਾ ਅੱਤਵਾਦੀ ਗਤੀਵਿਧੀਆਂ ਵਾਲੇ ਖੇਤਰ ਮੰਨੇ ਗਏ ਹਨ। ਇਹ ਦੋਵੇਂ ਹੀ ਖੇਤਰ ਅਨੰਤਨਾਗ ਵਿਚ ਆਉਂਦੇ ਹਨ। ਜੇਕਰ ਇਸ ਇਲਾਕੇ ਵਿਚ ਚੋਣਾਂ ਮੁਲਤਵੀ ਕੀਤੀਆਂ ਜਾਂਦੀਆਂ ਤਾਂ ਉੱਥੋਂ ਦੇ ਲੋਕਾਂ ਵਿਚਾਲੇ ਬੇਹੱਦ ਨਕਾਰਾਤਮਕ ਸੰਦੇਸ਼ ਜਾਂਦਾ।


author

Tanu

Content Editor

Related News