ਅਨੰਤਨਾਗ ''ਚ ਅੱਤਵਾਦੀਆਂ ਦੇ 2 ਗੁੱਟਾਂ ਵਿਚਾਲੇ ਝੜਪ, ਇਕ ਅੱਤਵਾਦੀ ਦੀ ਮੌਤ
Wednesday, Jun 26, 2019 - 10:51 PM (IST)

ਸ਼੍ਰੀਨਗਰ: ਅਨੰਤਨਾਗ 'ਚ ਅੱਤਵਾਦੀਆਂ ਦੇ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਦੌਰਾਨ ਇਕ ਅੱਤਵਾਦੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਿਜਬੁਲ ਤੇ ਅੰਸਾਰ ਗਜਵਤ ਉਲ ਹਿੰਦ ਦੇ ਅੱਤਵਾਦੀਆਂ 'ਚ ਹਿੰਸਕ ਝੜਪ ਹੋਈ। ਜਿਸ ਦੌਰਾਨ ਅੰਸਾਰ ਗਜਵਤ ਉਲ ਹਿੰਦ ਦਾ ਇਕ ਅੱਤਵਾਦੀ ਮਾਰਿਆ ਗਿਆ ਹੈ। ਇਹ ਗੁੱਟ ਅਲਕਾਇਦਾ ਨਾਲ ਸੰੰਬੰਧ ਰੱਖਦਾ ਹੈ।