ਅਨੰਤ ਕੁਮਾਰ ਨੇ ਰਾਹੁਲ ਨੂੰ ਕਾਲੇ ਧਨ ''ਤੇ ਖੁੱਲ੍ਹੀ ਬਹਿਸ ਕਰਨ ਦੀ ਦਿੱਤੀ ਚੁਣੌਤੀ

Thursday, Nov 09, 2017 - 01:25 AM (IST)

ਅਨੰਤ ਕੁਮਾਰ ਨੇ ਰਾਹੁਲ ਨੂੰ ਕਾਲੇ ਧਨ ''ਤੇ ਖੁੱਲ੍ਹੀ ਬਹਿਸ ਕਰਨ ਦੀ ਦਿੱਤੀ ਚੁਣੌਤੀ

ਹੈਦਰਾਬਾਦ— ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਕਾਲੇ ਧਨ ਦੇ ਮੁੱਦੇ 'ਤੇ ਖੁਲ੍ਹੇਆਮ ਬਹਿਸ ਕਰਨ ਲਈ ਚੁਣੌਤੀ ਦਿੱਤੀ ਅਤੇ ਦੋਸ਼ ਲਾਇਆ ਕਿ ਯੂ. ਪੀ. ਏ. ਸਾਸ਼ਨ ਕਾਲ 'ਚ 12 ਲੱਖ ਕਰੋੜ ਰੁਪਏ ਦੇ ਘੋਟਾਲੇ ਹੋਏ। 
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੇ ਦੋਸ਼ ਲਾਏ ਕਿ ਕਾਂਗਰਸ ਕਾਲਾਧਨ, ਭ੍ਰਿਸ਼ਟਾਚਾਰ ਦੇ ਘੋਟਾਲੇ ਇਕ ਸਮਾਨ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਟੂ ਜੀ ਸਪੈਕਟ੍ਰਮ ਵੰਡ, ਕੋਇਲਾ ਬਲਾਕ ਵੰਡ ਅਤੇ ਹੈਲੀਕਾਪਟਰ ਸੌਦੇ ਜਿਹੇ ਘੋਟਾਲੇ 12 ਲੱਖ ਕਰੋੜ ਰੁਪਏ ਦੇ ਸਨ ਜੋ ਯੂ. ਪੀ. ਏ. ਦੇ 2004 ਤੋਂ 2014 ਦੇ ਸ਼ਾਸਨਕਾਲ ਦੌਰਾਨ ਹੋਏ।


Related News