ਆਨੰਦ ਮਹਿੰਦਰਾ ਬੋਲੇ- ਤਿਉਹਾਰਾਂ ਦਾ ਆਨੰਦ ਲੈਣਾ ਹੈ ਤਾਂ ''ਜ਼ਿੱਦੀ ਬਣੋ, ਮਾਸਕ ਪਹਿਨੋ''

10/21/2020 6:12:05 PM

ਨਵੀਂ ਦਿੱਲੀ— ਸਾਲ 2020 ਦਾ ਪੂਰਾ ਸਮਾਂ ਕੋਰੋਨਾ ਕਾਲ 'ਚ ਹੀ ਲੱਗ ਜਾਵੇਗਾ ਜਾਂ ਇੰਝ ਕਹਿ ਲਿਆ ਜਾਵੇਗਾ ਕਿ ਲੱਗਭਗ ਲੰਘਣ ਹੀ ਵਾਲਾ ਹੈ। ਕੋਰੋਨਾ ਕਾਲ 'ਚ ਹੀ ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਹਰ ਕੋਈ ਚਾਹੁੰਦਾ ਹੈ ਕਿ ਤਿਉਹਾਰਾਂ ਦਾ ਆਨੰਦ ਲਿਆ ਜਾਵੇ। ਇਸ ਲਈ ਜ਼ਰੂਰੀ ਹੈ ਕਿ ਕੋਰੋਨਾ ਤੋਂ ਬਚਾਅ ਲਈ ਖ਼ੁਦ ਨੂੰ ਅਸੀਂ-ਤੁਸੀਂ ਸੁਰੱਖਿਅਤ ਰੱਖੀਏ। ਆਨੰਦ ਮਹਿੰਦਰਾ ਨੇ ਵੀ ਕੋਰੋਨਾ ਖ਼ਿਲਾਫ਼ ਲੜਾਈ ਵਿਚ ਲਾਪ੍ਰਵਾਹੀ ਨਾ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤਿਉਹਾਰਾਂ ਦਾ ਆਨੰਦ ਲੈਣਾ ਹੈ ਤਾਂ ਜ਼ਿੰਦੀ ਬਣੋ, ਮਾਸਕ ਪਹਿਨੋ।

ਇਹ ਵੀ ਪੜ੍ਹੋ: ਭਾਰਤ 'ਚ ਹੈ ਏਸ਼ੀਆ ਦਾ ਸਭ ਤੋਂ ਸਾਫ਼-ਸੁਥਰਾ ਪਿੰਡ, ਵੇਖ ਕੇ ਖੁਸ਼ ਹੋਵੇਗੀ ਰੂਹ

PunjabKesari
ਆਨੰਦ ਮਹਿੰਦਾ ਨੇ ਟਵੀਟ ਕਰ ਕੇ ਲਿਖਿਆ ਕਿ ਉੱਥੇ ਤੂਫ਼ਾਨ ਵੀ ਹਾਰ ਜਾਂਦੇ ਹਨ, ਜਿੱਥੇ ਕਿਸ਼ਤੀਆਂ ਜ਼ਿੱਦ 'ਤੇ ਹੁੰਦੀਆਂ ਹਨ। ਤਿਉਹਾਰੀ ਸੀਜ਼ਨ ਦਾ ਮਜ਼ਾ ਲਵੋ ਪਰ ਜ਼ਿੱਦੀ ਬਣੇ ਰਹੋ। ਮਾਸਕ ਪਹਿਨੋ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ... ਅਤੇ ਜਲਦੀ ਹੀ ਇਕ ਦਿਨ ਸਾਡੀਆਂ ਕਿਸ਼ਤੀਆਂ ਨੂੰ ਸੁਰੱਖਿਅਤ ਕਿਨਾਰਾ ਮਿਲ ਜਾਵੇਗਾ।

PunjabKesari
ਆਨੰਦ ਮਹਿੰਦਰਾ ਦੇ ਇਸ ਟਵੀਟ 'ਤੇ ਲੋਕਾਂ ਨੇ ਕਈ ਕੁਮੈਂਟ ਕੀਤੇ ਹਨ। ਯੂਜ਼ਰ ਲਿਖਦੇ ਹਨ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅਸੀਂ ਜਿੱਤ ਜਾਵਾਂਗੇ ਪਰ ਜਦੋਂ-ਜਦੋਂ ਚੋਣਾਂ ਆਉਣਗੀਆਂ ਉਦੋਂ-ਉਦੋਂ ਕੋਰੋਨਾ ਜੇਤੂ ਹੋਵੇਗਾ, ਕਿਉਂਕਿ ਰੈਲੀਆਂ ਹੋਣਗੀਆਂ ਹਜ਼ਾਰਾਂ ਲੋਕਾਂ ਦੀ ਭੀੜ ਹੋਵੇਗੀ ਅਤੇ ਕੋਰੋਨਾ ਨੂੰ ਮੌਕਾ ਮਿਲੇਗਾ। ਇਕ ਯੂਜ਼ਰ ਨੇ ਲਿਖਿਆ ਕਿ ਗ੍ਰਹਿ ਮੰਤਰੀ ਨੇ ਪਿਛਲੇ ਹਫ਼ਤੇ ਗਾਂਧੀਨਗਰ 'ਚ ਇਕ ਮੰਦਰ ਦੇ ਦੌਰੇ ਦੌਰਾਨ ਮਾਸਕ ਨਹੀਂ ਪਹਿਨਿਆ ਸੀ, ਅਜਿਹੀ ਲਾਪ੍ਰਵਾਹੀ?

ਇਹ ਵੀ ਪੜ੍ਹੋ: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਦੇ ਨਾਮ ਸੰਦੇਸ਼ 'ਚ ਸਾਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਜਦੋਂ ਤੱਕ ਵੈਕਸੀਨ ਨਹੀਂ ਮਿਲ ਜਾਂਦੀ, ਉਦੋਂ ਤੱਕ ਕੋਈ ਲਾਪ੍ਰਵਾਹੀ ਨਹੀਂ ਹੋਣੀ ਚਾਹੀਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤੱਕ ਕੋਈ ਦਵਾਈ ਨਹੀਂ ਮਿਲਦੀ, ਉਦੋਂ ਤੱਕ ਕੋਈ ਢਿੱਲ ਨਾ ਵਰਤੀ ਜਾਵੇ।

 


Tanu

Content Editor Tanu