ਪਾਲਘਰ ਦੀ ਇੱਕ ਫੈਕਟਰੀ ''ਚ ਧਮਾਕਾ, 3 ਮਜ਼ਦੂਰ ਗੰਭੀਰ ਰੂਪ ''ਚ ਝੁਲਸੇ

Thursday, Oct 31, 2024 - 02:39 AM (IST)

ਪਾਲਘਰ ਦੀ ਇੱਕ ਫੈਕਟਰੀ ''ਚ ਧਮਾਕਾ, 3 ਮਜ਼ਦੂਰ ਗੰਭੀਰ ਰੂਪ ''ਚ ਝੁਲਸੇ

ਪਾਲਘਰ — ਮਹਾਰਾਸ਼ਟਰ 'ਚ ਪਾਲਘਰ ਜ਼ਿਲੇ ਦੇ ਬੋਈਸਰ 'ਚ ਬੁੱਧਵਾਰ ਦੇਰ ਰਾਤ ਇਕ ਫੈਕਟਰੀ 'ਚ ਧਮਾਕਾ ਹੋਣ ਕਾਰਨ ਤਿੰਨ ਮਜ਼ਦੂਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਨੂੰ 70 ਫੀਸਦੀ ਤੋਂ ਜ਼ਿਆਦਾ ਝੁਲਸ ਗਏ ਹਨ ਅਤੇ ਉਨ੍ਹਾਂ ਦਾ ਸਥਾਨਕ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਦਸਤੇ ਧਮਾਕੇ ਕਾਰਨ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।


author

Inder Prajapati

Content Editor

Related News