ਬੈਂਗਲੁਰੂ ''ਚ ਕੋਰੋਨਾ ਨਾਲ 64 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ

Wednesday, Dec 20, 2023 - 05:21 PM (IST)

ਬੇਂਗਲੁਰੂ- ਕਰਨਾਟਕ 'ਚ ਕੋਵਿਡ-19 (ਕੋਰੋਨਾ ਵਾਇਰਸ) ਤੋਂ 5 ਦਿਨ ਪਹਿਲਾਂ 64 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਵ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪੁੱਛੇ ਜਾਣ 'ਤੇ ਕਿ ਕੀ ਮੌਤ ਦਾ ਕਾਰਨ ਸਾਰਸ ਸੀ. ਓ. ਵੀ-2 ਦਾ ਨਵਾਂ ਸਬ-ਵੈਰੀਐਂਟ JN.1 ਹੈ? ਮੰਤਰੀ ਨੇ ਕਿਹਾ ਕਿ ਅਜੇ ਇਸ ਦਾ ਪਤਾ ਲੱਗ ਸਕਿਆ ਹੈ। 

ਰਾਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਅਕਤੀ ਚਾਮਰਾਜਪੇਟ ਦਾ ਵਾਸੀ ਸਨ ਅਤੇ 15 ਦਸੰਬਰ ਨੂੰ ਉਸ ਦੀ ਮੌਤ ਹੋ ਗਈ। ਉਹ ਕਈ ਹੋਰ ਬੀਮਾਰੀਆਂ ਨਾਲ ਵੀ ਪੀੜਤ ਸੀ। ਰਾਵ ਨੇ ਕਿਹਾ ਕਿ ਅਜੇ ਇਹ ਪਤਾ ਨਹੀਂ ਹੈ ਕਿ ਮਰੀਜ਼ JN.1 ਸਬ-ਵੈਰੀਐਂਟ ਨਾਲ ਪੀੜਤ ਸੀ ਜਾਂ ਨਹੀਂ। ਉਸ ਨੂੰ ਤਪੇਦਿਕ ਸੀ ਅਤੇ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਰਾਵ ਮੁਤਾਬਕ ਉਸ ਨੂੰ ਹਾਈ ਬਲੱਡ ਪ੍ਰੈਸ਼ਰ, ਫੇਫੜਿਆਂ ਦੀ ਲਾਗ, ਨਿਮੋਨੀਆ ਅਤੇ ਹੋਰ ਬੀਮਾਰੀਆਂ ਸਨ। ਸਿਹਤ ਅਤੇ ਪਰਿਵਾਰ ਭਲਾਈ ਸੇਵਾਵਾਂ ਦੇ ਕਮਿਸ਼ਨਰ ਰਣਦੀਪ ਡੀ. ਨੇ ਕਿਹਾ ਕਿ ਇੰਫੈਕਸ਼ਨ ਦੇ ਮਾਮਲੇ ਵਧਣ ਤੋਂ ਬਾਅਦ ਮੌਤ ਦਾ ਇਹ ਪਹਿਲਾ ਮਾਮਲਾ ਹੈ। ਇਸ ਦੌਰਾਨ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਾਮਲੇ 'ਚ ਤੇਜ਼ੀ ਲਿਆਵੇਗੀ। ਅਗਲੇ ਤਿੰਨ ਦਿਨਾਂ 'ਚ ਸਰਕਾਰ 5,000 ਟੈਸਟ ਕਰਵਾਉਣ ਦਾ ਇਰਾਦਾ ਰੱਖਦੀ ਹੈ।


Tanu

Content Editor

Related News