ਕਰਨਾਟਕ ਦੇ ਬਿਦਰ ''ਚ ਆਇਆ 2.6 ਤੀਬਰਤਾ ਦਾ ਭੂਚਾਲ, ਜਾਨੀ ਤੇ ਮਾਲੀ ਨੁਕਸਾਨ ਤੋਂ ਹੋਇਆ ਬਚਾਅ
Sunday, Aug 11, 2024 - 06:53 AM (IST)
ਬਿਦਰ (ਕਰਨਾਟਕ) : ਕਰਨਾਟਕ ਰਾਜ ਕੁਦਰਤੀ ਆਫ਼ਤ ਨਿਗਰਾਨੀ ਕੇਂਦਰ (ਕੇਐੱਸਐੱਨਡੀਐੱਮਸੀ) ਮੁਤਾਬਕ ਸ਼ਨੀਵਾਰ ਸ਼ਾਮ ਨੂੰ ਕਰਨਾਟਕ ਦੇ ਬਿਦਰ ਵਿਚ 2.6 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਬਿਦਰ ਜ਼ਿਲ੍ਹੇ ਦੇ ਹੁਮਨਾਬਾਦ ਤਾਲੁਕ ਵਿਚ ਸੀਤਲਗੇਰਾ ਜੀਪੀ ਤੋਂ 3.5 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਸੀ। ਭੂਚਾਲ ਦੇ ਕੇਂਦਰ ਤੋਂ ਭੂਚਾਲ ਦੀ ਤੀਬਰਤਾ ਨੂੰ ਨਕਸ਼ੇ ਅਨੁਸਾਰ ਦੇਖਿਆ ਗਿਆ ਤਾਂ ਤੀਬਰਤਾ ਘੱਟ ਸੀ। ਇਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਤੋਂ ਕਾਫ਼ੀ ਬਚਾਅ ਹੋ ਗਿਆ।
ਕੇਐੱਸਐੱਨਡੀਐੱਮਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸੀਸਮਿਕ ਜ਼ੋਨ II ਵਿਚ ਪੈਂਦਾ ਹੈ, ਜਿੱਥੇ ਭੂਚਾਲ ਕਾਰਨ ਨੁਕਸਾਨ ਦੀ ਸੰਭਾਵਨਾ ਬਹੁਤ ਘੱਟ ਹੈ। ਨਾਲ ਹੀ ਟੈਕਟੋਨਿਕ ਨਕਸ਼ੇ ਦੇ ਅਨੁਸਾਰ ਭੂਚਾਲ ਦਾ ਕੇਂਦਰ ਕਿਸੇ ਵੀ ਢਾਂਚਾਗਤ ਰੁਕਾਵਟਾਂ ਤੋਂ ਖਾਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਦੇਖਿਆ ਗਿਆ ਹੈ ਕਿ ਭੂਚਾਲ ਦੀ ਤੀਬਰਤਾ ਘੱਟ ਹੈ ਅਤੇ ਉਹ ਜ਼ਿਆਦਾ ਵਿਨਾਸ਼ਕਾਰੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8