ਗਰਭਪਾਤ ਕਰਨ ਵਾਲੇ ਇਕ ਰੈਕੇਟ ਦਾ ਪਰਦਾਫਾਸ਼, ਵਿਅਕਤੀ ਸਮੇਤ 2 ਔਰਤਾਂ ਕਾਬੂ

03/25/2017 4:35:00 PM

ਕਰਨਾਲ— ਸੀ.ਐੱਮ. ਸਿਟੀ ਕਰਨਾਲ ਦੇ ਰਾਮ ਨਗਰ ਏਰੀਆ ਦੇ ਇਕ ਮਕਾਨ ''ਚ ਨਰਸ ਵੱਲੋਂ ਚੱਲ ਰਹੇ ਗਰਭਪਾਤ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਗੁਪਤ ਸੂਚਨਾ ਦੇ ਆਧਾਰ ''ਤੇ ਸਿਹਤ ਵਿਭਾਗ ਦੀ ਟੀਮ ਨੇ ਇਸ ਧੰਦੇ ਦਾ ਖੁਲਾਸਾ ਕੀਤਾ ਹੈ। ਘਰੋਂ ਨਕਲੀ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ ਹੈ, ਜਿਸ ਦੇ ਅਧੀਨ ਨਰਸ ਲੋਕਾਂ ਨੂੰ ਝਾਂਸਾ ਦੇ ਕੇ ਲਿੰਗ ਜਾਂਚ ਕਰਨ ਦਾ ਕੰਮ ਕਰਦੀ ਸੀ ਅਤੇ ਪੈਸੇ ਠੱਗਦੀ ਸੀ। ਟੀਮ ਨੇ ਮੌਕੇ ''ਤੇ ਪੁੱਜ ਕੇ ਮਕਾਨ ''ਚ ਲਿੰਗ ਜਾਂਚ ਕਰਦੇ ਇਕ ਵਿਅਕਤੀ ਸਮੇਤ 2 ਔਰਤਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ।
ਡਾਕਟਰ ਰਾਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਇਕ ਨਰਸ ਨੇ ਆਪਣੇ ਮਕਾਨ ''ਚ ਲੈਪਟਾਪ ਦੇ ਮਾਊਸ ''ਤੇ ਸਰ੍ਹੋਂ ਦਾ ਤੇਲ ਲਾ ਕੇ ਲਿੰਗ ਜਾਂਚ ਦਾ ਧੋਖਾ ਦੇ ਕੇ 11 ਹਜ਼ਾਰ ਰੁਪਏ ਠੱਗ ਗਏ। ਮੌਕੇ ਤੋਂ ਰੁਪਏ ਬਰਾਮਦ ਕੀਤੇ ਗਏ ਹਨ। ਫਿਲਹਾਲ ਸਿਹਤ ਵਿਭਾਗ ਅੇਤ ਪੁਲਸ ਨੇ ਸਾਰਾ ਸਾਮਾਨ ਬਰਾਮਦ ਕਰ ਕੇ ਕਬਜ਼ੇ ''ਚ ਲੈ ਲਿਆ ਹੈ ਅਤੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Disha

News Editor

Related News