CAA ''ਤੇ ਫੈਜੁਲ ਹਸਨ ਦਾ ਬਿਆਨ, ਦੇਖਣਾ ਹੈ ਤਾਂ ਮੁਸਲਮਾਨਾਂ ਦਾ ਸਬਰ ਦੇਖੋ...

01/23/2020 8:22:32 PM

ਨਵੀਂ ਦਿੱਲੀ — ਦੇਸ਼ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ 'ਚ ਵਿਰੋਧ ਦੀ ਲਹਿਰ ਹੈ ਅਤੇ ਇਸ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਈ ਥਾਵਾਂ 'ਤੇ ਇਹ ਪ੍ਰਦਰਸ਼ਨ ਕਾਫੀ ਹਿੰਸਕ ਵੀ ਰਹੇ ਹਨ ਖਾਸਤੌਰ 'ਤੇ ਉੱਤਰ ਪ੍ਰਦੇਸ਼ 'ਚ ਕਈ ਥਾਵਾਂ 'ਤੇ। ਦਿੱਲੀ ਦੇ ਸ਼ਾਹੀਨ ਬਾਗ 'ਚ ਵੀ ਸੀ.ਏ.ਏ. ਨੂੰ ਲੈ ਕੇ ਲੰਬੇ ਸਮੇਂ ਤੋਂ ਜਾਰੀ ਹੈ ਉਥੇ ਹੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਸਥਿਤ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਫੈਜੁਲ ਹਸਨ ਦਾ ਬਿਆਨ ਸਾਹਮਣੇ ਆਇਆ ਹੈ।

ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਜਾਰੀ ਵਿਰੋਧ ਪ੍ਰਦਰਸ਼ਨ ਦੌਰਾਨ ਬੁੱਧਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਫੈਜੁਲ ਹਸਨ ਨੇ ਇਹ ਕਿਹਾ ਹੈ। ਏ.ਐੱਨ.ਯੂ.ਐੱਸ.ਯੂ. ਦੇ ਸਾਬਕਾ ਪ੍ਰਧਾਨ ਫੈਜੁਲ ਹਸਨ ਨੇ ਕਿਹਾ ਹੈ ਕਿ ਸਬਰ ਦੀ ਜੇਕਰ ਕੋਈ ਹੱਦ ਦੇਖਣਾ ਚਾਹੁੰਦਾ ਹੈ ਤਾਂ 1947 ਤੋਂ ਬਾਅਦ 2020 ਤਕ ਹਿੰਦੁਸਤਾਨੀ ਮੁਸਲਮਾਨਾਂ ਦੇ ਸਬਰ ਦੀ ਹੱਦ ਦੇਖੋ। ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਹਿੰਦੁਸਤਾਨ ਟੁੱਟ ਜਾਵੇ। ਅਸੀਂ ਉਸ ਕੌਮ ਦੇ ਹਾਂ ਕਿ ਜੇਕਰ ਬਰਬਾਦ ਕਰਨ 'ਤੇ ਆ ਗਏ ਤਾਂ ਛੱਡਾਂਗੇ ਨਹੀਂ ਕਿਸੇ ਦੇਸ਼ ਨੂੰ ਇੰਨਾ ਗੁੱਸਾ ਹੈ। ਇੰਨਾ ਹੀ ਨਹੀਂ ਫੈਜੁਲ ਹਸਨ ਨੇ ਕਿਹਾ ਕਿ ਅਮਿਤ ਸ਼ਾਹ ਆਉਣ ਅਤੇ ਸਾਡੇ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਡਿਬੇਟ ਕਰਨ। ਉਮੀਦ ਹੈ ਉਹ ਜਿੱਤ ਨਹੀਂ ਸਕਣਗੇ। ਉਹ ਪੰਜ ਪਾਇੰਟ ਵੀ ਦੇਣ ਤਾਂ ਮੈਂ ਉਨ੍ਹਾਂ ਨੂੰ ਖੜ੍ਹਾ ਹੋ ਜਾਵਾਂਗਾ ਪ੍ਰਦਰਸ਼ਨ ਕਰਾਂਗਾ ਸੀ.ਏ.ਏ. ਦੇ ਪੱਖ 'ਚ।

 


Inder Prajapati

Content Editor

Related News