ਅਮਿਤ ਸ਼ਾਹ ਦਾ ਅਖਿਲੇਸ਼ ਯਾਦਵ ’ਤੇ ਵਿਅੰਗ, ਆਖੀ ਇਹ ਗੱਲ

Friday, Feb 04, 2022 - 12:58 AM (IST)

ਬੁਲੰਦਸ਼ਹਿਰ- ਯੂ. ਪੀ. ਵਿਧਾਨ ਸਭਾ ਚੋਣਾਂ ਦੇ ਚਲਦੇ ਭਾਜਪਾ ਦੇ ਵੱਡੇ-ਵੱਡੇ ਮਹਾਰਥੀਆਂ ਨੇ ਯੂ. ਪੀ. ’ਚ ਡੇਰਾ ਲਾਇਆ ਹੋਇਆ ਹੈ। ਇਸੇ ਕੜੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਇਸੇ ਕੜੀ ’ਚ ਅੱਜ ਬੁਲੰਦਸ਼ਹਿਰ ਪੁੱਜੇ ਸ਼ਾਹ ਨੇ ਅਨੂਪਸ਼ਹਿਰ ਵਿਧਾਨ ਸਭਾ ਸੀਟ ਦੇ ਉਮੀਦਵਾਰ ਸੰਜੇ ਸ਼ਰਮਾ ਨੂੰ ਜਿਤਾਉਣ ਲਈ ਜਨਤਾ ਨੂੰ ਅਪੀਲ ਕੀਤੀ। ਅਮਿਤ ਸ਼ਾਹ ਨੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਫੀਆ 3 ਜਗ੍ਹਾ ਹੈ, ਜਾਂ ਤਾਂ ਉੱਤਰ ਪ੍ਰਦੇਸ਼ ਦੇ ਬਾਹਰ ਹੈ, ਜਾਂ ਜੇਲ ’ਚ ਹੈ, ਜਾਂ ਤਾਂ ਅਖਿਲੇਸ਼ ਦੀ ਸੂਚੀ ’ਚ ਉਮੀਦਵਾਰ ਬਣੇ ਹੋਏ ਹਨ ਹੋਰ ਕਿਤੇ ਮਾਫੀਆ ਨਹੀਂ ਹੈ। ਸ਼ਾਹ ਨੇ ਕਿਹਾ ਕਿ ਭਾਜਪਾ ਦੇ ਰਾਜ ’ਚ ਯੂ. ਪੀ. ਤੋਂ ਮਾਫੀਆ ਦਾ ਪਲਾਇਨ ਹੋ ਗਿਆ ਹੈ। ਮਾਫੀਆ ਨੂੰ ਉਲਟਾ ਕਰ ਕੇ ‘ਸਿੱਧਾ’ ਕਰਨ ਦਾ ਕੰਮ ਮੁੱਖ-ਮੰਤਰੀ ਯੋਗੀ ਆਦਿਤਿਆ ਨਾਥ ਨੇ ਕੀਤਾ ਹੈ। ਪੂਰੇ ਸੂਬੇ ’ਚ 2 ਹਜ਼ਾਰ ਕਰੋੜ ਤੋਂ ਜ਼ਿਆਦਾ ਮੁੱਲ ਦੀ ਸਰਕਾਰੀ ਜ਼ਮੀਨ ’ਤੇ ਮਾਫੀਆ ਕਬਜ਼ਾ ਕਰਕੇ ਬੈਠੇ ਸਨ। ਇਸ ਦੌਰਾਨ ਸ਼ਾਹ ਨੇ ਕਿਹਾ ਕਿ ਮੈਂ ਬਸਪਾ ਪ੍ਰਧਾਨ ਮਾਇਆਵਤੀ ਅਤੇ ਅਖਿਲੇਸ਼ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੀ ਮਿਲੀਭਗਤ ਸੀ ਜਾਂ ਨਹੀਂ ਸੀ?

ਇਹ ਖ਼ਬਰ ਪੜ੍ਹੋ- IND vs WI : ਭਾਰਤੀ ਟੀਮ ਨੇ ਸ਼ੁਰੂ ਕੀਤਾ ਅਭਿਆਸ

ਅਤੀਕ ਅਹਿਮਦ ਨੂੰ ਕੌਣ ਸਿਰ ’ਤੇ ਚੜ੍ਹਾ ਕੇ ਬੈਠਾ ਸੀ। ਇਹ ਇਮਰਾਨ ਨੂੰ ਕੌਣ ਸਿਰ ’ਤੇ ਚੜ੍ਹਾ ਕੇ ਬੈਠਾ ਸੀ। ਆਜਮ ਖਾਨ ਨੂੰ ਕਿਸ ਨੇ ਆਪਣੀ ਗੋਦੀ ’ਚ ਬਿਠਾਇਆ ਸੀ? ਅੱਜ ਤਿੰਨੇ ਦੇ ਤਿੰਨੇ ਕਿੱਥੇ ਹਨ, ਜੇਲ ’ਚ ਹਨ। ਅਮਿਤ ਸ਼ਾਹ ਨੇ ਕਿਹਾ ਕਿ ਪਰਸੋਂ ਮੈਂ ਉਨ੍ਹਾਂ ਦਾ (ਅਖਿਲੇਸ਼ ਯਾਦਵ) ਭਾਸ਼ਣ ਸੁਣ ਰਿਹਾ ਸੀ। ਉਹ ਜਨਤਾ ’ਚ ਤਾਂ ਜਾਂਦੇ ਹੀ ਨਹੀਂ, ਪ੍ਰੈੱਸ ਕਾਨਫਰੰਸ ਕਰਦੇ ਹਨ ਅਤੇ ਸਾਡੇ ਜੈਅੰਤ ਜੀ ਨੂੰ ਕੋਲ ਬਿਠਾਇਆ ਹੈ। ਉਨ੍ਹਾਂ ਕਿਹਾ ਕਿ ਜੈਅੰਤ ਚੌਧਰੀ ਦੇ ਮਨ ’ਚ ਹੈ ਕਿ ਸਰਕਾਰ ਬਣੇਗੀ ਤਾਂ ਅਖਿਲੇਸ਼ ਉਨ੍ਹਾਂ ਦੀ ਸੁਣਨਗੇ ਪਰ ਜੈਅੰਤ ਬਾਬੂ ਕਿਸ ਗਲਤਫਹਿਮੀ ’ਚ ਹੋ? ਉਨ੍ਹਾਂ ਅਖਿਲੇਸ਼ ’ਤੇ ਵਿਅੰਗ ਕਸਦੇ ਹੋਏ ਕਿਹਾ ਕਿ ਜੋ ਆਪਣੇ ਪਿਤਾ ਜੀ ਅਤੇ ਚਾਚਾ ਜੀ ਦੀ ਨਹੀਂ ਸੁਣਦੇ, ਉਹ ਤੁਹਾਡੀ ਕੀ ਸੁਣਨਗੇ। ਸ਼ਾਹ ਨੇ ਕਿਹਾ ਕਿ ਵੈਸੇ ਤਾਂ ਉਨ੍ਹਾਂ ਦੀ ਸਰਕਾਰ ਬਣਨੀ ਨਹੀਂ ਹੈ, ਜੇਕਰ ਗਲਤੀ ਨਾਲ ਬਣ ਗਈ ਤਾਂ ਜੈਅੰਤ ਚਲੇ ਜਾਣਗੇ ਅਤੇ ਆਜਮ ਖਾਨ ਜੇਲ ਤੋਂ ਨਿਕਲ ਕੇ ਉਨ੍ਹਾਂ ਦੀ ਜਗ੍ਹਾ ਬੈਠ ਜਾਣਗੇ।

ਇਹ ਖ਼ਬਰ ਪੜ੍ਹੋ- ਕੇਜਰੀਵਾਲ ਵੱਲੋਂ ਪੰਜਾਬੀ ਬੋਲੀ ਨੂੰ ਅਪਮਾਨਿਤ ਕਰਨ ’ਤੇ ਹਰਚਰਨ ਬੈਂਸ ਨੇ ਭਗਵੰਤ ਮਾਨ ਨੂੰ ਕੀਤੇ ਪੰਜ ਸਵਾਲ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News