ਛੱਤਿਸਗੜ੍ਹ ''ਚ ਕੱਲ ਭਾਜਪਾ ਦਾ ਮੈਨੀਫੈਸਟੋ ਜਾਰੀ ਕਰਨਗੇ ਅਮਿਤ ਸ਼ਾਹ
Saturday, Nov 03, 2018 - 02:26 PM (IST)
ਰਾਏਪੁਰ— ਛੱਤਿਸਗੜ੍ਹ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਰਸ਼ਟਰੀ ਪ੍ਰਧਾਨ ਅਮਿਤ ਸ਼ਾਹ ਇਥੇ ਆਯੋਜਿਤ ਪ੍ਰੋਗਰਾਮ 'ਚ ਵਿਧਾਨ ਸਭਾ ਚੋਣਾਂ ਲਈ ਆਪਣੇ ਮੈਨੀਫੈਸਟੋ ਨੂੰ ਜਾਰੀ ਕਰਨਗੇ। ਇਸ ਮੌਕੇ ਮੁੱਖ ਮੰਤਰੀ ਡਾ. ਰਮਨ ਸਿੰਘ, ਸੂਬੇ ਦੇ ਇੰਚਾਰਜ ਜਨਰਲ ਸਕੱਤਰ ਅਨਿਲ ਜੈਨ ਸਣੇ ਪਾਰਟੀ ਦੇ ਸੀਨੀਅਰ ਨੇਤਾ ਮੌਜੂਦ ਰਹਿਣਗੇ। ਪਾਰਟੀ ਚੌਥੀ ਵਾਰ ਸੱਤਾ 'ਚ ਵਾਪਸੀ ਲਈ ਲੋਕਾਂ ਦੇ ਹਿੱਤ 'ਚ ਐਲਾਨ ਕਰ ਸਕਦੀ ਹੈ। ਇਸ 'ਚ ਸਾਰੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੇ ਦਾਣ ਦੀ ਸੰਭਾਵਨਾ ਹੈ।
ਮੈਨੀਫੈਸਟੋ ਕਮੇਟੀ ਦੇ ਸੰਯੋਜਕ ਤੇ ਸੂਬਾ ਸਰਕਾਰ 'ਚ ਮੰਤਰੀ ਬਰਜਮੋਹਨ ਅਗਰਵਾਲ ਨੇ ਇਸ ਆਖਰੀ ਰੂਪ ਦੇਣ ਲਈ ਕਈ ਬੈਠਕਾਂ ਕੀਤੀਆਂ, ਜਿਸ 'ਚ ਮੁੱਖ ਮੰਤਰੀ ਡਾ. ਰਮਨ ਸਿੰਘ ਵੀ ਸ਼ਾਮਲ ਹੋਏ। ਇਸ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਜ਼ਿਲੇ ਤੋਂ ਵੀ ਪਾਰਟੀ ਮੈਂਬਰਾਂ ਤੋਂ ਸੁਝਾਅ ਲਏ ਗਏ। ਸੂਤਰਾਂ ਮੁਤਾਬਕ ਮੈਨੀਫੈਸਟੋ 'ਚ 'ਸਬਕਾ ਸਾਥ ਸਬਕਾ ਵਿਕਾਸ' ਨਾਅਰੇ ਦੀ ਥੀਮ 'ਤੇ ਜ਼ੋਰ ਦੇਣ ਦੀ ਕੋਸ਼ਿਸ਼ ਹੋਵੇਗੀ। ਉਂਝ ਲੋਕਾਂ ਦਾ ਮੰਨਣਾ ਹੈ ਕਿ ਪਹਿਲਾ ਦੇ ਅਨੁਭਵ ਦੇ ਮੱਦੇਨਜ਼ਰ ਇਸ 'ਚ ਕਿਸੇ ਅਹਿਮ ਐਲਾਨ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਉਸ ਦੀ ਚੋਣ ਤੋਂ ਪਹਿਲਾਂ ਅਹਿਮ ਐਲਾਨ ਕਰਨ ਦੀ ਰਣਨੀਤੀ ਰਹੀ ਹੈ। ਇਸ ਦਾ ਉਸ ਨੂੰ ਲਾਭ ਵੀ ਮਿਲਦਾ ਰਿਹਾ ਹੈ।
