ਬਾਬਾ ਕਾਲੀਦਾਸ ਦਾ ਆਸ਼ਿਰਵਾਦ ਲੈ ਕੇ ਅਮਿਤ ਸ਼ਾਹ ਨੇ ਸ਼ੁਰੂ ਕੀਤੇ ਦੂਸਰੇ ਦਿਨ ਦੇ ਪ੍ਰੋਗਰਾਮ

Thursday, Aug 03, 2017 - 03:44 PM (IST)

ਬਾਬਾ ਕਾਲੀਦਾਸ ਦਾ ਆਸ਼ਿਰਵਾਦ ਲੈ ਕੇ ਅਮਿਤ ਸ਼ਾਹ ਨੇ ਸ਼ੁਰੂ ਕੀਤੇ ਦੂਸਰੇ ਦਿਨ ਦੇ ਪ੍ਰੋਗਰਾਮ

ਰੋਹਤਕ — ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ ਅੱਜ ਹਰਿਆਣੇ 'ਚ ਦੂਸਰਾ ਦਿਨ ਹੈ। ਕੱਲ੍ਹ ਹਰਿਆਣਾ 'ਚ ਅਮਿਤ ਸ਼ਾਹ ਦਾ ਜ਼ੋਰਦਾਰ ਸਵਾਗਤ ਹੋਇਆ ਅਤੇ ਅੱਜ ਸ਼ਾਹ ਜੀ ਰੋਹਤਕ ਜ਼ਿਲੇ ਦੇ ਸਾਂਪਲਾ ਸਥਿਤ ਕਾਲੀਦਾਸ ਧਾਮ 'ਤੇ ਮੱਥਾ ਟੇਕਣ ਪੁੱਜੇ। ਮੰਦਰ 'ਚ ਬਾਬਾ ਕਾਲੀਦਾਸ ਨੇ ਆਰਤੀ ਉਤਾਰ ਅਤੇ ਤਿਲਕ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਅਮਿਤ ਸ਼ਾਹ ਨੇ ਬੰਦ ਕਮਰੇ 'ਚ ਬਾਬਾ ਕਾਲੀਦਾਸ ਨਾਲ ਮੁਲਾਕਾਤ ਕੀਤੀ ਅਤੇ ਬਾਅਦ 'ਚ ਹਵਨ ਕੁੰਡ 'ਚ ਆਹੁਤੀ ਪਾ ਕੇ ਆਸ਼ਿਰਵਾਦ ਲਿਆ।

PunjabKesari
ਬਾਬਾ ਕਾਲੀਦਾਸ ਨੇ ਦੱਸਿਆ ਕਿ ਉਨ੍ਹਾਂ ਦਾ ਅਮਿਤ ਸ਼ਾਹ ਨਾਲ ਪੁਰਾਣਾ ਸੰਬੰਧ ਹੈ ਕੋਈ ਖਾਸ ਗੱਲਬਾਤ ਨਹੀਂ ਹੋਈ, ਉਨ੍ਹਾਂ ਨੂੰ ਖੁਸ਼ ਰਹਿਣ ਦਾ ਆਸ਼ਿਰਵਾਦ ਦਿੱਤਾ ਹੈ। ਆਸ਼ਰਮ 'ਚ ਅਖੰਡ ਹਵਨ ਚਲ ਰਿਹਾ ਹੈ ਇਸ 'ਚ ਆਹੂਤੀ ਪਾ ਕੇ ਉਨ੍ਹਾਂ ਨੇ ਆਸ਼ਿਰਵਾਦ ਲਿਆ ਹੈ।
ਇਸ ਤੋਂ ਬਾਅਦ ਭਾਜਪਾ ਪ੍ਰਧਾਨ ਸ਼ਾਹ RSS
 ਦਫਤਰ ਪੁੱਜੇ, ਜਿਥੇ ਉਨ੍ਹਾਂ ਨੇ ਯੂਨੀਅਨ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਅਮਿਤ ਸ਼ਾਹ ਭਾਜਪਾ ਦਫਤਰ 'ਚ ਲਾਇਬ੍ਰੇਰੀ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਮਨੋਹਰ ਲਾਲ, ਭਾਜਪਾ ਸੂਬਾ ਪ੍ਰਧਾਨ ਅਨਿਲ ਜੈਨ ਅਤੇ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਵੀ ਮੌਜੂਦ ਰਹੇ।
 


Related News