ਸਾਈਬਰ ਅਪਰਾਧ ਸਮੁੱਚੀ ਦੁਨੀਆ ਦੇ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ : ਅਮਿਤ ਸ਼ਾਹ
Thursday, Jul 13, 2023 - 06:19 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਹੱਦ ਰਹਿਤ ਡਿਜੀਟਲ ਪਲੇਟਫਾਰਮ ਦੇ ਵਾਧੇ ਨਾਲ ਸਾਈਬਰ ਅਪਰਾਧ ਸਮੁੱਚੀ ਦੁਨੀਆ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਇਸ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਕੁੰਜੀ ਭਰੋਸੇਮੰਦ ਵਿਸ਼ਵ ਭਾਈਵਾਲੀ ਹੈ। ਸ਼ਾਹ ਵੀਰਵਾਰ ਗੁਰੂਗ੍ਰਾਮ ਵਿੱਚ ਗੈਰ-ਫੰਜੀਬਲ ਟੋਕਨ (ਐੱਨ.ਐੱਫ.ਟੀ), ਨਕਲੀ ਬੁੱਧੀ (ਏ.ਆਈ.) ਅਤੇ ਮੈਟਾਵਰਸ ਦੇ ਯੁੱਗ ਵਿੱਚ ਅਪਰਾਧ ਅਤੇ ਸੁਰੱਖਿਆ ’ਤੇ ਦੋ ਦਿਨਾਂ ‘ਜੀ 20 ਸੰਮੇਲਨ' ਦਾ ਉਦਘਾਟਨ ਕਰਨਗੇ। ਕਾਨਫਰੰਸ ਵਿੱਚ ਕੁੱਲ 900 ਭਾਈਵਾਲ ਹਿੱਸਾ ਲੈਣਗੇ।
ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਸ਼ਾਹ ਨੇ ਬੁੱਧਵਾਰ ਟਵੀਟ ਕੀਤਾ ਕਿ ਕਾਨਫਰੰਸ ਸਾਈਬਰ ਸੁਰੱਖਿਆ ’ਤੇ ਗਲੋਬਲ ਭਾਈਵਾਲੀ ’ਤੇ ਧਿਆਨ ਕੇਂਦਰਿਤ ਕਰੇਗੀ, ਜੋ ਸਾਈਬਰ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਵਿਆਪਕ ਰੂਪ ਨਾਲ ਹੱਲ ਕਰ ਕੇ ਇਕ ਸੁਰੱਖਿਅਤ ਸਾਈਬਰ ਵਿਸ਼ਵ ਲਈ ਰਾਹ ਪੱਧਰਾ ਕਰੇਗੀ। ਸ਼ਾਹ ਸੱਤ ਵੱਕਾਰੀ ਵਿਦਿਅਕ ਸੰਸਥਾਵਾਂ ਵਿਚ ਸਾਈਬਰ ਵਾਲੰਟੀਅਰ ਸਕੁਐਡ ਲਾਂਚ ਕਰਨਗੇ। ਸ਼ਾਹ ਇਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ ਅਤੇ ‘ਕਾਨਫਰੰਸ ਮੈਡਲੀਅਨ’ ਰਿਲੀਜ਼ ਕਰਨਗੇ।
ਇਹ ਵੀ ਪੜ੍ਹੋ- ਨੌਜਵਾਨ ਨੇ ਸ਼ੌਂਕ ਨੂੰ ਬਣਾਇਆ ਸਹਾਇਕ ਧੰਦਾ, ਸਾਲਾਨਾ ਕਰਦੈ ਲੱਖਾਂ ਰੁਪਏ ਦੀ ਕਮਾਈ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8