ਸ਼ਾਹ ਨੇ ਕਾਂਗਰਸ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਦੇਸ਼ ਨੂੰ ਧਰਮ ਦੇ ਆਧਾਰ ''ਤੇ ਵੰਡਿਆ

Saturday, Jan 18, 2020 - 07:46 PM (IST)

ਸ਼ਾਹ ਨੇ ਕਾਂਗਰਸ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਦੇਸ਼ ਨੂੰ ਧਰਮ ਦੇ ਆਧਾਰ ''ਤੇ ਵੰਡਿਆ

ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਸ਼ਨੀਵਾਰ ਨੂੰ ਕਰਨਾਟਕ ਦੌਰੇ 'ਤੇ ਪਹੁੰਚੇ। ਹੁਬਲੀ 'ਚ ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ। ਇਸ ਦੌਰਾਨ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ। ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡਿਆ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਜੋ ਸੀ.ਏ.ਏ. ਖਿਲਾਫ ਹੈ, ਉਹ ਦਲਿਤ ਵਿਰੋਧੀ ਹੈ। ਕਾਂਗਰਸ ਅਤੇ ਰਾਹੁਲ ਗਾਂਧੀ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸੀ.ਏ.ਏ. 'ਚ ਅਜਿਹੀ ਕੋਈ ਧਾਰਾ ਨਹੀਂ ਜੋ ਮੁਸਲਮਾਨਾਂ ਦੀ ਨਾਗਰਿਤਾ ਖੋਹਣ ਦੀ ਗੱਲ ਕਰਦੀ ਹੋਵੇ।


author

Inder Prajapati

Content Editor

Related News