ਕੈਰਾਨਾ ’ਚ ਅਮਿਤ ਸ਼ਾਹ ਨੇ ਘਰ-ਘਰ ਜਾ ਕੇ ਭਾਜਪਾ ਲਈ ਵੋਟ ਦੀ ਕੀਤੀ ਅਪੀਲ

Saturday, Jan 22, 2022 - 05:55 PM (IST)

ਮੇਰਠ-ਸਵੇਰੇ ਤੋਂ ਹੋ ਰਹੀ ਬਾਰਸ਼ ਅਤੇ ਖ਼ਰਾਬ ਮੌਸਮ ਵਿਚਾਲੇ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਥੇ ਸ਼ਾਮਲੀ ਦੇ ਕੈਰਾਨਾ ਪੁੱਜੇ। ਇਸ ਦੌਰਾਨ ਜਨਸੰਪਰਕ ਪ੍ਰੋਗਰਾਮ ’ਚ ਉਨ੍ਹਾਂ ਦੇ ਨਾਲ ਕੈਰਾਨਾ ਤੋਂ ਭਾਜਪਾ ਉਮੀਦਵਾਰ ਮ੍ਰਗਾਂਕਾ ਸਿੰਘ, ਗੰਨਾ ਮੰਤਰੀ ਸੁਰੇਸ਼ ਰਾਣਾ ਅਤੇ ਸੰਸਦ ਪ੍ਰਦੀਪ ਚੌਧਰੀ ਵੀ ਮੌਜੂਦ ਹਨ। ਅਮਿਤ ਸ਼ਾਹ ਨੇ ਲੋਕਾਂ ਤੋਂ ਘਰ-ਘਰ ਜਾ ਕੇ ਆਉਣ ਵਾਲੀ 10 ਫਰਵਰੀ ਨੂੰ ਭਾਜਪਾ ਦੇ ਲਈ ਵੋਟ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਸਿਰਫ ਪੰਜ ਲੋਕ ਜਾ ਸਕਦੇ ਹਨ ਪਰ ਸ਼ਾਹ ਦੇ ਪ੍ਰਚਾਰ ਦੌਰਾਨ ਭਾਰੀ ਭੀੜ ਦੇਖੀ ਗਈ।

PunjabKesari


ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪੱਛਮੀ ਯੂ.ਪੀ. ਕੈਰਾਨਾ ਤੋਂ ਭਾਰਤੀ ਜਨਤਾ ਦਾ ਪਰਚਾ ਵੰਡ ਕੇ ਉਮੀਦਵਾਰ ਮ੍ਰਗਾਂਕਾ ਸਿੰਘ ਲਈ ਵੋਟ ਮੰਗਿਆ ਹੈ। ਕੈਰਾਨਾ ਤੋਂ ਅੱਜ ਦਾ ਮਾਹੌਲ ਦੇਖਕੇ ਮੈਨੂੰ ਵੱਡੀ ਸ਼ਾਂਤੀ ਮਿਲੀ ਹੈ ਅਤੇ ਪੂਰੇ ਸੂਬੇ ’ਚ ਵਿਕਾਸ ਦੀ ਨਵੀਂ ਲਹਿਰ ਦੇਖਣ ਨੂੰ ਮਿਲੀ ਹੈ। ਮੋਦੀ ਜੀ ਨੇ ਸਾਰੀਆਂ ਯੋਜਨਾਵਾਂ ਭੇਜੀਆਂ ਹਨ, ਉਸ ਨੂੰ ਯੋਗੀ ਜੀ ਨੇ ਲਾਗੂ ਕੀਤਾ ਹੈ। ਪਹਿਲਾਂ ਕੈਰਾਨਾ ’ਚ ਲੋਕ ਪਲਾਇਨ ਕਰਦੇ ਸਨ। ਅੱਜ ਲੋਕਾਂ ਨੇ ਕਿਹਾ ਕਿ ਯੋਗੀ ਸਰਕਾਰ ਕਾਰਨ ਸਾਨੂੰ ਪਲਾਇਨ ਕਰਾਉਣ ਵਾਲੇ ਲੋਕ ਖੁਦ ਪਲਾਇਨ ਕਰ ਰਹੇ ਹਨ । ਅੱਜ ਮੈਂ ਪਲਾਇਨ ਕਰਨ ਵਾਲੇ ਪਰਿਵਾਰ ਨਾਲ ਬੈਠਿਆ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਸਾਨੂੰ ਕੋਈ ਡਰ ਨਹੀਂ ਹੈ।


Rakesh

Content Editor

Related News