ਸੋਨੀਆ ਜੀ, ਤੁਹਾਡਾ ''ਰਾਹੁਲ ਜਹਾਜ਼'' ਮਹਾਰਾਸ਼ਟਰ ''ਚ ਇਕ ਵਾਰ ਫਿਰ ''ਕ੍ਰੈਸ਼'' ਹੋ ਜਾਵੇਗਾ : ਅਮਿਤ ਸ਼ਾਹ
Wednesday, Nov 13, 2024 - 07:23 PM (IST)
ਪਰਭਣੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ "ਰਾਹੁਲ ਬਾਬਾ" ਨਾਮ ਦਾ ਜਹਾਜ਼ ਪਹਿਲਾਂ ਹੀ 20 ਵਾਰ 'ਕ੍ਰੈਸ਼' ਹੋ ਚੁੱਕਾ ਹੈ ਅਤੇ 20 ਨਵੰਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਇਕ ਵਾਰ ਫਿਰ 'ਕ੍ਰੈਸ਼' ਹੋਣਾ ਤੈਅ ਹੈ। ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਜੰਤੂਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, “ਸੋਨੀਆ ਜੀ ਨੇ 20 ਵਾਰ “ਰਾਹੁਲ ਬਾਬਾ” ਨਾਮ ਦੇ ਜਹਾਜ਼ ਨੂੰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ 20 ਹੀ ਵਾਰ ਜਹਾਜ਼ ‘ਕ੍ਰੈਸ਼’ ਹੋ ਗਿਆ। ਹੁਣ ਫਿਰ 21ਵੀਂ ਵਾਰ ਜਹਾਜ਼ ਨੂੰ ਮਹਾਰਾਸ਼ਟਰ 'ਚ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਨੀਆ ਜੀ, ਤੁਹਾਡਾ "ਰਾਹੁਲ ਜਹਾਜ਼" 21ਵੀਂ ਵਾਰ ਕ੍ਰੈਸ਼ ਹੋਣ ਜਾ ਰਿਹਾ ਹੈ।"
ਗ੍ਰਹਿ ਮੰਤਰੀ ਨੇ ਕਾਂਗਰਸ 'ਤੇ ਇਹ ਵੀ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਸਾਲਾਂ ਤੋਂ ਰੁਕਾਵਟਾਂ ਪਾ ਰਹੀ ਹੈ। ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਬਣਵਾਇਆ ਅਤੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਵੀ ਬਣਾਇਆ, ਜਿਸ ਨੂੰ ਔਰੰਗਜ਼ੇਬ ਨੇ ਢਾਹ ਦਿੱਤਾ ਸੀ। ਹੁਣ ਤੁਹਾਨੂੰ ਗੁਜਰਾਤ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸੋਮਨਾਥ ਮੰਦਰ ਵੀ ਸੋਨੇ ਨਾਲ ਬਣਾਇਆ ਜਾ ਰਿਹਾ ਹੈ।''
ਸ਼ਾਹ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਦੇਸ਼ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾਇਆ ਹੈ। ਉਨ੍ਹਾਂ ਕਿਹਾ, “ਮੈਂ ਵਿਦਰਭ, ਉੱਤਰੀ ਮਹਾਰਾਸ਼ਟਰ, ਪੱਛਮੀ ਮਹਾਰਾਸ਼ਟਰ, ਕੋਂਕਣ, ਮੁੰਬਈ ਅਤੇ ਮਰਾਠਵਾੜਾ ਵਰਗੀਆਂ ਥਾਵਾਂ ਦਾ ਦੌਰਾ ਕੀਤਾ। ਕੀ ਤੁਸੀਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਨਤੀਜਾ ਜਾਣਨਾ ਚਾਹੁੰਦੇ ਹੋ? ਮੇਰੀ ਗੱਲ ਸੁਣੋ, 23 ਨਵੰਬਰ ਨੂੰ ਮਹਾ ਵਿਕਾਸ ਅਘਾੜੀ (MVA) ਦਾ ਮਹਾਰਾਸ਼ਟਰ ਵਿੱਚੋਂ ਸਫਾਇਆ ਹੋਣ ਜਾ ਰਿਹਾ ਹੈ। ਸ਼ਾਹ ਨੇ ਦਾਅਵਾ ਕੀਤਾ ਕਿ 23 ਨਵੰਬਰ ਨੂੰ ਮੋਦੀ ਜੀ ਦੀ ਅਗਵਾਈ 'ਚ ਸੂਬੇ 'ਚ ਮਹਾਯੁਤੀ (ਮਹਾਂ ਗਠਜੋੜ) ਦੀ ਸਰਕਾਰ ਬਣੇਗੀ।