ਆਫ਼ ਦਿ ਰਿਕਾਰਡ: ਯੂ. ਪੀ. ਚੋਣਾਂ ’ਚ ਅਮਿਤ ਸ਼ਾਹ ਦੀ ਵਾਪਸੀ

Tuesday, Feb 08, 2022 - 10:41 AM (IST)

ਨਵੀਂ ਦਿੱਲੀ– ਸੂਬਿਆਂ ਦੀਆਂ ਚੋਣਾਂ ’ਚ ਸ਼ਾਹ ਹੁਣ ਭਾਜਪਾ ਦਾ ਸਭ ਤੋਂ ਸਰਗਰਮ ਚਿਹਰਾ ਹਨ। ਪੀ. ਐੱਮ. ਨੇ ਸ਼ਾਹ ਤੋਂ ਯੂ. ਪੀ. ਚੋਣਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਤੋਂ ਬਾਅਦਗ ਚੋਣਾਂ ’ਚ ਖਤਰੇ ਨੂੰ ਦੇਖਦੇ ਹੋਏ ਮੋਦੀ ਨੂੰ ਸ਼ਾਹ ਨੂੰ ਸੂਬੇ ’ਚ ਭੇਜਣ ਲਈ ਮਜਬੂਰ ਹੋਣਾ ਪਿਆ। ਪਿਛਲੇ ਸਾਲ ਕੁੱਝ ਦਿਨਾਂ ਤੱਕ ਸ਼ਾਹ ਨੂੰ ਸ਼ਾਂਤ ਰੱਖਿਆ ਗਿਆ ਸੀ, ਉਨ੍ਹਾਂ ਨੂੰ ਛੋਟੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਦੌਰਾਨ ਸ਼ਾਹ ਵੀ ਜ਼ਿਆਦਾ ਸਰਗਰਮ ਦਿਖਾਈ ਨਹੀਂ ਦੇ ਰਹੇ ਸਨ ਅਤੇ ਅੰਦਰੂਨੀ ਲੋਕਾਂ ਨੂੰ ਲੱਗਾ ਕਿ ਕੁਝ ਗੜਬੜ ਹੈ ਪਰ ਇਹ ਮੋਦੀ ਅਤੇ ਸ਼ਾਹਰ ਦਰਮਿਆਨ ਹੀ ਸੀ ਅਤੇ ਕਿਸੇ ਤੀਜੇ ਵਿਅਕਤੀ ਨੂੰ ਸੁਰਾਗ ਨਹੀਂ ਮਿਲਿਆ।

ਇਹ ਉਹ ਸਮਾਂ ਸੀ ਜਦੋਂ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਦੁਨੀਆ ਦੇ ਚੋਟੀ ’ਤੇ ਸਨ ਅਤੇ ਸੁਰਖੀਆਂ ’ਚ ਸਨ ਪਰ ਹੁਣ ਹਾਲਾਤ ਬਦਲ ਗਏ। ਅਮਿਤ ਸ਼ਾਹ ਨੂੰ ਦੇਰ ਰਾਤ ਤੱਕ ਭਾਜਪਾ ਮੁੱਖ ਦਫਤਰ ’ਚ ਸਾਰੇ ਚੋਟੀ ਦੇ ਨੇਤਾਵਾਂ ਨਾਲ ਬੈਠਕ ਕਰਦੇ ਦੇਖਿਆ ਗਿਆ।

ਇੱਥੋ ਤੱਕ ਕਿ ਜਦੋਂ ਨੱਡਾ ਇਸ ਤਰ੍ਹਾਂ ਦੀਆਂ ਬੈਠਕਾਂ ’ਚ ਸਰੀਰਿਕ ਤੌਰ ’ਤੇ ਹਾਜ਼ਰ ਨਹੀਂ ਹੁੰਦੇ ਸਨ ਅਤੇ ਸਿਰਫ ਵਰਚੁਅਲ ਤੌਰ ’ਤੇ ਹੀ ਸ਼ਾਮਲ ਹੁੰਦੇ ਸਨ, ਉਦੋਂ ਵੀ ਸ਼ਾਹ ਨੂੰ ਕਮਾਨ ਸੰਭਾਲਦੇ ਦੇਖਿਆ ਗਿਆ ਜਦ ਕਿ ਹੋਰ ਲੋਕ ਪ੍ਰੋਗਰਾਮਾਂ ਨੂੰ ਹਲਕੇ ’ਚ ਲੈਂਦੇ ਰਹੇ।

ਭਾਜਪਾ ਮੁੱਖ ਦਫਤਰ ’ਚ ਸ਼ਾਹ ਦੀ ਨਿਯਮਿਤ ਹਾਜ਼ਰੀ ਨੇ ਲੋਕਾਂ ਨੂੰ ਉਨ੍ਹਾਂ ਦਿਨਾਂ ਦੀ ਯਾਦ ਦਿਵਾ ਦਿੱਤੀ ਜਦੋਂ ਸ਼ਾਹ 2014-19 ਦਰਮਿਆਨ ਭਾਜਪਾ ਪ੍ਰਧਾਨ ਸਨ ਅਤੇ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਰਹੇ ਸਨ। 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਇਸ ਦੌਰ ’ਚ ਪੁਰਾਣੇ ਅਮਿਤ ਸ਼ਾਹ ਦੀ ਵਾਪਸੀ ਦੇਖੀ ਗਈ ਅਤੇ ਉਹ ਇਸ ਦਾ ਆਨੰਦ ਮਾਣ ਰਹੇ ਸਨ।


Rakesh

Content Editor

Related News