ਜਬਲਪੁਰ ''ਚ ਗਰਜੇ ਗ੍ਰਹਿ ਮੰਤਰੀ ਸ਼ਾਹ, ਕਾਂਗਰਸ ''ਤੇ ਵਿੰਨ੍ਹਿਆ ਨਿਸ਼ਾਨਾ

01/12/2020 6:08:40 PM

ਜਬਲਪੁਰ— ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰੇ ਕਾਂਗਰਸੀ ਪੂਰੇ ਦੇਸ਼ 'ਚ ਸੀ. ਏ. ਏ. ਦਾ ਵਿਰੋਧ ਕਰ ਰਹੇ ਹਨ। ਦਰਅਸਲ ਅਮਿਤ ਸ਼ਾਹ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਜਨਤਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਭਾਰਤ 'ਤੇ ਜਿੰਨਾ ਅਧਿਕਾਰ ਮੇਰਾ ਅਤੇ ਤੁਹਾਡਾ ਹੈ, ਓਨਾਂ ਹੀ ਅਧਿਕਾਰ ਪਾਕਿਸਤਾਨ ਤੋਂ ਆਏ ਹਿੰਦੂ, ਸਿੱਖ, ਬੌਧ, ਈਸਾਈ ਸ਼ਰਨਾਰਥੀਆਂ ਦਾ ਹੈ। ਮੈਨੂੰ ਇਹ ਨਹੀਂ ਪਤਾ ਕਿ ਰਾਹੁਲ ਗਾਂਧੀ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਅਤੇ ਇਮਰਾਨ ਖਾਨ ਸਾਰਿਆਂ ਦੀ ਭਾਸ਼ਾ ਇਕ ਸਮਾਨ ਕਿਉਂ ਹੋ ਗਈ ਹੈ। ਜਬਲਪੁਰ ਦੀ ਜਨਤਾ ਨੂੰ ਸੋਚਣਾ ਹੈ ਕਿ ਕਿਉਂ ਇਕ ਸਮਾਨ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕੰਨ ਖੋਲ੍ਹ ਕੇ ਸੁਣ ਲਵੇ, ਜਿੰਨਾ ਵਿਰੋਧ ਕਰਨਾ ਹੈ ਕਰੋ, ਅਸੀਂ ਸਾਰੇ ਲੋਕਾਂ ਨੂੰ ਨਾਗਰਿਕਤਾ ਦੇ ਕੇ ਹੀ ਸਾਹ ਲਵਾਂਗੇ। 

ਅਮਿਤ ਸ਼ਾਹ ਨੇ ਕਿਹਾ ਕਿ ਸੀ. ਏ. ਏ. 'ਤੇ ਭਾਜਪਾ ਇਕ ਜਨ ਜਾਗਰਣ ਮੁਹਿੰਮ ਚਲਾ ਰਹੀ ਹੈ। ਇਹ ਮੁਹਿੰਮ ਭਾਜਪਾ ਇਸ ਲਈ ਚਲਾ ਰਹੀ ਹੈ, ਕਿਉਂਕਿ ਕਾਂਗਰਸ ਪਾਰਟੀ. ਕੇਜਰੀਵਾਲ, ਮਮਤਾ ਬੈਨਰਜੀ ਇਹ ਸਭ ਇਕੱਠੇ ਹੋ ਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਦੱਸਣ ਆਇਆ ਹਾਂ ਕਿ ਸੀ. ਏ. ਏ. 'ਚ ਕਿਤੇ ਵੀ ਕਿਸੇ ਦੀ ਨਾਗਰਿਕਤਾ ਖੋਹੇ ਦੀ ਵਿਵਸਥਾ ਨਹੀਂ ਹੈ, ਇਸ ਵਿਚ ਨਾਗਰਿਕਤਾ ਦੇਣ ਦੀ ਵਿਵਸਥਾ ਹੈ। ਦੇਸ਼ 'ਚ ਇਸ ਕਾਨੂੰਨ ਵਿਰੁੱਧ ਜਾਰੀ ਵਿਰੋਧ ਪ੍ਰਦਰਸ਼ਨਾਂ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਘੱਟ ਗਿਣਤੀ ਨੂੰ ਉਕਸਾਇਆ ਜਾ ਰਿਹਾ ਹੈ ਕਿ ਤੁਹਾਡੀ ਨਾਗਰਿਕਤਾ ਚਲੀ ਜਾਵੇਗੀ। ਮੈਂ ਦੇਸ਼ ਦੇ ਘੱਟ ਗਿਣਤੀ ਭੈਣ-ਭਰਾਵਾਂ ਨੂੰ ਕਹਿਣ ਆਇਆ ਹਾਂ ਕਿ ਸੀ. ਏ. ਏ. ਨੂੰ ਪੜ੍ਹ ਲਵੋ, ਇਸ ਵਿਚ ਕਿਤੇ ਵੀ ਕਿਸੇ ਦੀ ਵੀ ਨਾਗਰਿਕਤਾ ਨੂੰ ਖੋਹੇ ਜਾਣ ਦਾ ਪ੍ਰਸਤਾਵ ਨਹੀਂ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜਵਾਹਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਵਿਚ ਕੁਝ ਲੜਕਿਆਂ ਨੇ ਭਾਰਤੀ ਵਿਰੋਧੀ ਨਾਅਰੇ ਲਾਏ। ਉਨ੍ਹਾਂ ਨੇ ਨਾਅਰੇ ਲਾਏ 'ਭਾਰਤ ਤੇਰੇ ਟੁੱਕੜੇ ਹੋਣ ਇਕ ਹਜ਼ਾਰ'। ਉਨ੍ਹਾਂ ਨੂੰ ਜੇਲ 'ਚ ਬੰਦ ਕਰਨਾ ਚਾਹੀਦਾ ਹੈ ਜਾਂ ਨਹੀਂ? ਜੋ ਦੇਸ਼ ਵਿਰੋਧੀ ਨਾਅਰੇ ਲਾਉਂਦਾ ਹੈ, ਉਸ ਦੀ ਥਾਂ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗੀ।


Tanu

Content Editor

Related News