ਅਮਿਤ ਸ਼ਾਹ ਨੇ ਹਰਿਆਣਾ ''ਚ ਖੇਡਿਆ ''ਮਾਸਟਰ ਸਟ੍ਰੋਕ'', ਭਵਿੱਖ ਦੀ ਰਾਜਨੀਤੀ ਦੇ ਦਿੱਤੇ ਸੰਕੇਤ

Friday, Jun 23, 2023 - 01:32 AM (IST)

ਅਮਿਤ ਸ਼ਾਹ ਨੇ ਹਰਿਆਣਾ ''ਚ ਖੇਡਿਆ ''ਮਾਸਟਰ ਸਟ੍ਰੋਕ'', ਭਵਿੱਖ ਦੀ ਰਾਜਨੀਤੀ ਦੇ ਦਿੱਤੇ ਸੰਕੇਤ

ਜਲੰਧਰ: ਸਿਰਸਾ 'ਚ ਭਾਜਪਾ ਦੀ ਹਾਲ ਹੀ 'ਚ ਹੋਈ ਰੈਲੀ ਦੌਰਾਨ ਅਮਿਤ ਸ਼ਾਹ ਨੇ ਸੂਬੇ ਦੀ ਰਾਜਨੀਤੀ 'ਚ ਵੱਡਾ ਮਾਸਟਰ ਸਟ੍ਰੋਕ ਖੇਡਿਆ ਹੈ, ਜਿਸ 'ਚ ਇਕ ਪਾਸੇ ਜਿੱਥੇ ਕਈ ਲੋਕਾਂ ਨੂੰ ਚੰਗੇ ਸੰਕੇਤ ਮਿਲੇ ਹਨ, ਉਥੇ ਹੀ ਭਾਜਪਾ ਦੀਆਂ ਭਵਿੱਖੀ ਯੋਜਨਾਵਾਂ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਨੂੰ ਵੀ ਪੱਕੇ ਹੋਣ ਲੱਗੇ ਹਨ। ਰੈਲੀ ਦੌਰਾਨ ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਮੰਤਰੀ ਰਣਜੀਤ ਸਿੰਘ ਚੌਟਾਲਾ ਨਾਲ ਨੇੜਤਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲੜਨ ਦਾ ਵੀ ਸੰਕੇਤ ਦਿੱਤਾ। ਇਸ ਤੋਂ ਬਾਅਦ ਸੂਬੇ 'ਚ ਭਾਜਪਾ ਅਤੇ ਜਨ ਨਾਇਕ ਜਨਤਾ ਪਾਰਟੀ ਦੇ ਗਠਜੋੜ 'ਤੇ ਵੀ ਸਵਾਲ ਉੱਠ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਮੀਟਿੰਗ ਮਗਰੋਂ ਮੋਦੀ-ਬਾਈਡੇਨ ਦਾ ਸਾਂਝਾ ਬਿਆਨ, ਕਈ ਅਹਿਮ ਮੁੱਦਿਆਂ 'ਤੇ ਸਹਿਯੋਗ ਦਾ ਵਾਅਦਾ

ਮਹੱਤਵਪੂਰਨ ਗੱਲ ਇਹ ਹੈ ਕਿ ਰਣਜੀਤ ਸਿੰਘ ਹਰਿਆਣਾ ਵਿਚ ਆਜ਼ਾਦ ਵਿਧਾਇਕ ਹਨ ਅਤੇ ਸਿਰਸਾ ਰੈਲੀ ਦੌਰਾਨ ਅਮਿਤ ਸ਼ਾਹ ਵੱਲੋਂ ਉਨ੍ਹਾਂ ਦਾ ਪੂਰਾ ਸਨਮਾਨ ਕੀਤਾ ਗਿਆ ਸੀ। ਰਣਜੀਤ ਸਿੰਘ ਹਰਿਆਣਾ ਦੇ ਡਿਪਟੀ ਸੀ.ਐਮ ਦੁਸ਼ਯੰਤ ਚੌਟਾਲਾ ਦੇ ਦਾਦਾ ਹਨ। ਖ਼ਾਸ ਗੱਲ ਇਹ ਹੈ ਕਿ ਇਸ ਰੈਲੀ ਤੋਂ ਜੇ.ਜੇ.ਪੀ. ਨੂੰ ਦੂਰ ਰੱਖਿਆ ਗਿਆ, ਪਰ ਰਣਜੀਤ ਸਿੰਘ ਨੂੰ ਪੂਰਾ ਸਨਮਾਨ ਦਿੱਤਾ ਗਿਆ। ਅਮਿਤ ਸ਼ਾਹ ਰਣਜੀਤ ਸਿੰਘ ਦੇ ਘਰ ਗਏ ਅਤੇ ਉਨ੍ਹਾਂ ਨੂੰ ਰੈਲੀ ਦੀ ਸਟੇਜ 'ਤੇ ਵੀ ਬੋਲਣ ਦਾ ਮੌਕਾ ਦਿੱਤਾ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਜੇ.ਜੇ.ਪੀ. ਨੂੰ ਜ਼ਮੀਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਦੂਜੇ ਪਾਸੇ ਉਨ੍ਹਾਂ ਨੇ ਆਪਣੇ ਸੰਬੋਧਨ 'ਚ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ 'ਤੇ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਹਰਿਆਣਾ ਵਿਚ ਭਾਜਪਾ ਦੇ ਇਸ ਸਮੇਂ 9 ਸੰਸਦ ਮੈਂਬਰ ਹਨ, ਜਦਕਿ ਇਸ ਦੇ ਇਕ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਹਾਲ ਹੀ ਵਿਚ ਦਿਹਾਂਤ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - Cage Fight 'ਚ ਆਹਮੋ-ਸਾਹਮਣੇ ਹੋਣਗੇ ਮਾਰਕ ਜ਼ੁਕਰਬਰਗ ਤੇ ਐਲਨ ਮਸਕ! ਇਸ ਜਗ੍ਹਾ ਹੋਵੇਗਾ Match

ਹਰਿਆਣਾ ਵਿਧਾਨ ਸਭਾ ਵਿਚ ਭਾਜਪਾ ਦੇ 41 ਵਿਧਾਇਕ ਹਨ ਅਤੇ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜੇ.ਜੇ.ਪੀ. ਦੇ 10 ਵਿਧਾਇਕ ਹਨ। ਇਸ ਤੋਂ ਇਲਾਵਾ ਹਰਿਆਣਾ ਲੋਕਹਿਤ ਪਾਰਟੀ ਦੇ ਗੋਪਾਲ ਕਾਂਡਾ ਅਤੇ ਰਣਜੀਤ ਸਿੰਘ ਭਾਜਪਾ ਦਾ ਸਮਰਥਨ ਕਰ ਰਹੇ ਹਨ। ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿਚ ਸਾਰੀਆਂ 10 ਸੀਟਾਂ ਭਾਜਪਾ ਦੇ ਝੋਲੇ ਵਿਚ ਪਾਉਣ ਦੀ ਅਪੀਲ ਕੀਤੀ ਅਤੇ ਇਸ ਰੈਲੀ ਵਿਚ ਉਨ੍ਹਾਂ ਨੇ ਕਿਤੇ ਵੀ ਜੇ.ਜੇ.ਪੀ. ਦਾ ਜ਼ਿਕਰ ਨਹੀਂ ਕੀਤਾ। ਇਸੇ ਸਾਲ 29 ਜਨਵਰੀ ਨੂੰ ਗੋਹਾਨਾ ਵਿਚ ਵੀ ਇਕ ਰੈਲੀ ਦੌਰਾਨ ਅਮਿਤ ਸ਼ਾਹ ਨੇ ਭਾਜਪਾ ਨੂੰ 10 ਸੀਟਾਂ ਦੇਣ ਦੀ ਗੱਲ ਕਹੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਵੀ ਜੇ.ਜੇ.ਪੀ. ਅਤੇ ਇਨਾਲਦਾ ਤੋਂ ਬਿਹਤਰ ਕਿਸੇ ਹੋਰ ਵਿਕਲਪ 'ਤੇ ਵਿਚਾਰ ਕਰ ਰਹੀ ਹੈ ਤਾਂ ਜੋ ਸਿਰਸਾ, ਹਿਸਾਰ ਅਤੇ ਫਤਿਹਾਬਾਦ ਵਿਚ ਵੋਟ ਬੈਂਕ ਨੂੰ ਸੁਧਾਰਿਆ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News