ਅਮਿਤ ਸ਼ਾਹ-ਪਟਨਾਇਕ ਨੇ ਮੰਚ ਸਾਂਝਾ ਕੀਤਾ, ਸਿਆਸੀ ਹਲਚਲ ਹੋਈ ਤੇਜ਼

Sunday, Aug 06, 2023 - 05:08 PM (IST)

ਅਮਿਤ ਸ਼ਾਹ-ਪਟਨਾਇਕ ਨੇ ਮੰਚ ਸਾਂਝਾ ਕੀਤਾ, ਸਿਆਸੀ ਹਲਚਲ ਹੋਈ ਤੇਜ਼

ਭੁਵਨੇਸ਼ਵਰ (ਏਜੰਸੀਆਂ)- ਭਾਜਪਾ ਦੇ ਚਾਣੱਕਿਆ ਅਮਿਤ ਸ਼ਾਹ ਓਡੀਸ਼ਾ ਦੇ ਦੋ ਦਿਨਾ ਦੌਰੇ ਦੌਰਾਨ ਸ਼ਨੀਵਾਰ ਭੁਵਨੇਸ਼ਵਰ ’ਚ ਸਨ। ਆਮ ਤੌਰ ’ਤੇ ਸੂਬੇ ਦੇ ਦੌਰੇ ’ਤੇ ਆਉਣ ਵਾਲੇ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਸ਼ਾਹ ਦਾ ਸਿਆਸੀ ਰਵੱਈਆ ਹਮੇਸ਼ਾ ਨਵੀਨ ਪਟਨਾਇਕ ਸਰਕਾਰ ’ਤੇ ਹਮਲਾ ਬੋਲਣ ਦਾ ਰਿਹਾ ਹੈ ਪਰ ਇਸ ਵਾਰ ਨਜ਼ਾਰਾ ਕੁਝ ਵੱਖਰਾ ਸੀ। ਇਸ ਫੇਰੀ ਦੌਰਾਨ ਸਟੇਜ ’ਤੇ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਵਿਚਕਾਰ ਜੋ ਤਾਲਮੇਲ ਨਜ਼ਰ ਆਇਆ, ਨੇ ਓਡੀਸ਼ਾ ਹੀ ਨਹੀਂ ਦਿੱਲੀ ਤੱਕ ਦੀ ਸਿਆਸਤ ਨੂੰ ਭਖਾ ਦਿੱਤਾ। ਖਾਸ ਕਰ ਕੇ ‘ਇੰਡੀਆ’ ਗਠਜੋੜ ਦੇ ਸਾਹਮਣੇ ਵੱਡੀ ਅਤੇ ਸਖ਼ਤ ਚੁਣੌਤੀ ਪੇਸ਼ ਕੀਤੀ ਗਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬੀਜੂ ਜਨਤਾ ਦਲ ਭਾਵੇਂ ਕੌਮੀ ਗੱਠਜੋੜ ਤੋਂ ਖ਼ੁਦ ਨੂੰ ਦੂਰ ਰੱਖੇ ਪਰ ਜਦੋਂ ਵੀ ਐੱਨ. ਡੀ. ਏ. ਨੂੰ ਬੀਜਦ ਦੀ ਲੋੜ ਪਈ ਹੈ, ਉਸ ਨੇ ਜ਼ਰੂਰ ਮਦਦ ਕੀਤੀ ਹੈ।

ਇਹ ਵੀ ਪੜ੍ਹੋ : ਅੰਜੂ ਬਣੀ ਫਾਤਿਮਾ, ਇਸਲਾਮ ਕਬੂਲ ਕਰਨ ਮਗਰੋਂ ਪਾਕਿਸਤਾਨੀ ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ

ਪਟਨਾਇਕ ਕਾਰਨ ਓਡੀਸ਼ਾ ’ਚ ਮਾਓਵਾਦੀ ਘਟਨਾਵਾਂ 30 ਫੀਸਦੀ ਘਟੀਆਂ : ਸ਼ਾਹ

761 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕਾਮਾਖਿਆ ਨਗਰ ਅਤੇ ਡਬੁਰੀ ਨੂੰ ਜੋੜਨ ਵਾਲੇ 51 ਕਿਲੋਮੀਟਰ ਲੰਬੇ ਹਾਈਵੇਅ ਦਾ ਉਦਘਾਟਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਭਾਜਪਾ ਸਰਕਾਰ ਨਕਸਲਵਾਦ ਵਿਰੁੱਧ ਲੜਾਈ ਲਈ ਵਚਨਬੱਧ ਹੈ। 2015 ਤੋਂ 2019 ਤੱਕ ਸੂਬੇ ਵਿੱਚ ਨਕਸਲੀ ਘਟਨਾਵਾਂ ਦੀ ਗਿਣਤੀ ਵਿੱਚ 30 ਫੀਸਦੀ ਤਕ ਕਮੀ ਆਈ ਹੈ। ਓਡੀਸ਼ਾ ਸਰਕਾਰ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਮੈਂ ਨਵੀਨ ਪਟਨਾਇਕ ਜੀ ਦਾ ਧੰਨਵਾਦ ਕਰਨਾ ਚਾਹਾਂਗਾ। ਉਨ੍ਹਾਂ ਜ਼ਮੀਨ ’ਤੇ ਕੇਂਦਰ ਦੀਆਂ ਆਫ਼ਤ ਪ੍ਰਬੰਧਨ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਵੀ ਮਦਦ ਕੀਤੀ ਹੈ। ਸ਼ਾਹ ਨੇ ਨਵੀਨ ਪਟਨਾਇਕ ਦੀ ਲਗਾਤਾਰ ਪੰਜ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਲਈ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਹਰਮਨਪਿਆਰਾ ਦੱਸਿਆ। 2019 ਵਿਚ ਸ਼ਾਹ, ਜਿਨ੍ਹਾਂ ਬੀਜੂ ਜਨਤਾ ਦਲ (ਬੀ.ਜੇ.ਡੀ.) ਦੀ ਸਰਕਾਰ ਨੂੰ ‘ਸੜਿਆ ਹੋਇਆ ਟਰਾਂਸਫਾਰਮਰ’ ਕਿਹਾ ਸੀ, ਨੇ ਕਿਹਾ ਕਿ ਓਡੀਸ਼ਾ ਸਰਕਾਰ ਅਤੇ ਨਵੀਨ ਬਾਬੂ ਨੇ ਨਕਸਲੀਆਂ ਨਾਲ ਨਜਿੱਠਣ ਲਈ ਹਮੇਸ਼ਾ ਕੇਂਦਰ ਦਾ ਸਮਰਥਨ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News