ਜੰਮੂ-ਕਸ਼ਮੀਰ ਨੂੰ 70 ਸਾਲਾ ਬਾਅਦ ਬਣਾਇਆ ਗਿਆ ਭਾਰਤ ਦਾ ਅਟੁੱਟ ਹਿੱਸਾ: ਸ਼ਾਹ

08/24/2019 12:01:36 PM

ਹੈਦਰਾਬਾਦ—ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਸ਼ਨੀਵਾਰ ਨੂੰ ਹੈਦਰਾਬਾਦ ਦੇ ਨੈਸ਼ਨਲ ਪੁਲਸ ਅਕੈਡਮੀ 'ਚ ਆਯੋਜਿਤ ਆਈ. ਪੀ. ਐੱਸ. ਅਧਿਕਾਰੀਆਂ ਦੀ ਪਾਸਿੰਗ ਆਊਟ ਪਰੇਡ ਪ੍ਰੋਗਰਾਮ 'ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਰਦਾਰ ਪਟੇਲ ਜੀ ਨੂੰ ਅੱਜ ਮੈਂ ਨਿਮਰਤਾ ਪੂਰਵਕ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ 630 ਰਿਆਸਤਾਂ ਨੂੰ ਜੋੜਨ ਦਾ ਕੰਮ ਕੀਤਾ ਸੀ, ਉਸ 'ਚ ਆਖਰੀ ਬਿੰਦੂ ਰਹਿ ਗਿਆ ਸੀ, ਜੋ ਕਿ ਜੰਮੂ-ਕਸ਼ਮੀਰ ਦਾ ਪੂਰਾ ਏਕੀਕਰਣ ਹੈ। ਧਾਰਾ 370 ਦੇ ਰਹਿੰਦੇ ਜੰਮੂ-ਕਸ਼ਮੀਰ ਦਾ ਪੂਰਾ ਏਕੀਕਰਣ ਭਾਰਤੀ ਸੰਘ ਨਾਲ ਨਹੀਂ ਹੋਇਆ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਅੱਜ ਧਾਰਾ 370 ਨੂੰ ਭਾਰਤੀ ਸੰਸਦ ਨੇ ਸਮਾਪਤ ਕਰਕੇ ਜੰਮੂ-ਕਸ਼ਮੀਰ ਨੂੰ 70 ਸਾਲਾਂ ਬਾਅਦ ਭਾਰਤ ਦਾ ਅਟੁੱਟ ਹਿੱਸਾ ਬਣਾਇਆ ਹੈ। 

PunjabKesari

ਸ਼ਾਹ ਨੇ ਕਿਹਾ, '' ਸਾਡੇ ਸੰਵਿਧਾਨ 'ਚ ਪ੍ਰਸ਼ਾਸਨ ਨੂੰ ਦੋ ਹਿੱਸਿਆ 'ਚ ਵੰਡਿਆ ਗਿਆ ਹੈ। ਇੱਕ 'ਚ ਚੁਣੇ ਗਏ ਪ੍ਰਤੀਨਿਧ ਸੰਸਦ ਅਤੇ ਸੂਬਿਆਂ ਦੇ ਵਿਧਾਨ ਮੰਡਲਾਂ ਦੇ ਅੰਦਰ ਦੀਆਂ ਨੀਤੀਆਂ, ਕਾਨੂੰਨਾਂ ਦਾ ਨਿਰਮਾਣ ਕਰਦੇ ਹਨ। ਦੂਜੇ 'ਚ ਭਾਰਤੀ ਪੁਲਸ ਸੇਵਾ ਦੇ ਅਧਿਕਾਰੀ ਉਨ੍ਹਾਂ ਨੂੰ ਹੇਠਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਅੱਜ ਜੋ ਵੀ ਅਧਿਕਾਰੀ ਇੱਥੋ ਜਿਸ ਵੀ ਸੂਬੇ 'ਚ ਜਾਵੇਗਾ, ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰੇਗਾ। ਅੱਗੇ ਆਉਣ ਵਾਲੇ ਦਿਨਾਂ 'ਚ ਸਖਤ ਮਿਹਨਤ ਕਰਨੀ ਹੋਵੇਗੀ ਅਤੇ ਕਈ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ।''

ਦੱਸ ਦੇਈਏ ਕਿ ਅੱਜ ਹੈਦਰਾਬਾਦ 'ਚ ਆਈ. ਪੀ. ਐੱਸ. ਅਧਿਕਾਰੀਆਂ ਦੀ ਪਾਸਿੰਗ ਆਊਟ ਪਰੇਡ 'ਚ ਹਿੱਸਾ ਲਿਆ ਅਤੇ ਇਹ ਪ੍ਰੋਗਰਾਮ ਨੈਸ਼ਨਲ ਪੁਲਸ ਅਕੈਡਮੀ 'ਚ ਆਯੋਜਿਤ ਕੀਤਾ ਗਿਆ। 


Iqbalkaur

Content Editor

Related News