ਪ੍ਰਧਾਨ ਮੰਤਰੀ ਮੋਦੀ ਦੇ ‘ਵਿਜ਼ਨ 2047’ ਨੂੰ ਲਾਗੂ ਕਰਨ ਲਈ ਕਾਰਜਯੋਜਨਾ ਤਿਆਰ ਕਰਨ ਅਧਿਕਾਰੀ : ਅਮਿਤ ਸ਼ਾਹ
Wednesday, Apr 19, 2023 - 03:37 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਗ੍ਰਹਿ ਮੰਤਰਾਲਾ ਦੇ ਉੱਚ ਅਧਿਕਾਰੀਆਂ ਦੇ ਚਿੰਤਨ ਕੈਂਪ ਦੀ ਪ੍ਰਧਾਨਗੀ ਕੀਤੀ।
ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਦੀ ਦੇਖ-ਰੇਖ ’ਚ ਇਸ ਚਿੰਤਨ ਕੈਂਪ ਦਾ ਮਕਸਦ ਮੰਤਰਾਲਾ ਦੇ ਕੰਮ ਦੀ ਸਮੀਖਿਆ ਕਰਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਜ਼ਨ 2047’ ਨੂੰ ਲਾਗੂ ਕਰਨ ਲਈ ਇਕ ਕਾਰਜਯੋਜਨਾ ਤਿਆਰ ਕਰਨਾ ਹੈ। ਬੈਠਕ ’ਚ ਗ੍ਰਹਿ ਮੰਤਰੀ ਨੂੰ ਮੰਤਰਾਲਾ ਦੇ ਬਕਾਇਆ ਕੰਮਾਂ, ਚੱਲ ਰਹੇ ਕੰਮਾਂ ਦੇ ਨਾਲ-ਨਾਲ ਯੋਜਨਾਬੱਧ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ।
ਬੈਠਕ ’ਚ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ’ਚ ਅਗਲੇ 25 ਸਾਲਾਂ ਲਈ ਇਕ ਰੋਡਮੈਪ ਦੇ ਰੂਪ ’ਚ ਚਿੰਤਨ ਕੈਂਪ ’ਚ ਗ੍ਰਹਿ ਮੰਤਰਾਲਾ ਵਲੋਂ ਸਬੰਧਤ ਸਾਰੇ ਖੇਤਰਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਵੱਖ-ਵੱਖ ਮੌਕਿਆਂ ’ਤੇ ਆਪਣੇ ‘ਵਿਜ਼ਨ 2047’ ਸੰਦੇਸ਼ ’ਚ ਪ੍ਰਧਾਨ ਮੰਤਰੀ ਨੇ ਸਾਰੇ ਖੇਤਰਾਂ ’ਚ ਮੁੱਦਿਆਂ ਨਾਲ ਨਜਿੱਠਣ ਲਈ ਸਰਕਾਰੀ ਨੀਤੀਆਂ ਅਤੇ ਨੌਕਰਸ਼ਾਹੀ ਪ੍ਰਕਰਿਆਵਾਂ ਨੂੰ ਇਕੱਠੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਗ੍ਰਹਿ ਮੰਤਰੀ ਦਾ ਗ੍ਰਹਿ ਮੰਤਰਾਲਾ ਦੇ ਉੱਚ ਅਧਿਕਾਰੀਆਂ ਦਾ ਚਿੰਤਨ ਕੈਂਪ ਉਨ੍ਹਾਂ ਕਈ ਕਦਮਾਂ ’ਚੋਂ ਇਕ ਹੈ, ਜੋ ਲੋਕਾਂ ਦੇ ਕਲਿਆਣ ਅਤੇ ਅਮ੍ਰਿਤ ਕਾਲ ’ਚ ਆਤਮ-ਨਿਰਭਰ ਭਾਰਤ ਨੂੰ ਪੂਰਾ ਕਰਨ ਲਈ ਚੁੱਕੇ ਜਾ ਰਹੇ ਹਨ।