ਅਮਿਤ ਸ਼ਾਹ 18 ਦਿਨਾਂ 'ਚ ਦੂਜੀ ਵਾਰ ਆ ਰਹੇ ਹਰਿਆਣਾ, OBC ਵੋਟ ਬੈਂਕ ਹੈ ਮੁੱਖ ਨਿਸ਼ਾਨਾ

Tuesday, Jul 16, 2024 - 12:34 AM (IST)

ਅਮਿਤ ਸ਼ਾਹ 18 ਦਿਨਾਂ 'ਚ ਦੂਜੀ ਵਾਰ ਆ ਰਹੇ ਹਰਿਆਣਾ, OBC ਵੋਟ ਬੈਂਕ ਹੈ ਮੁੱਖ ਨਿਸ਼ਾਨਾ

ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਹਰਿਆਣਾ ਦੇ ਮਹਿੰਦਰਗੜ੍ਹ ਦਾ ਦੌਰਾ ਕਰਨਗੇ ਜਿਥੇ ਉਹ ਪੱਛੜੇ ਵਰਗਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਨਗੇ। ਇਹ ਪਿਛਲੇ ਕਰੀਬ ਇਕ ਪੰਦਰਵਾੜੇ ਵਿਚ ਸ਼ਾਹ ਦੀ ਹਰਿਆਣਾ ਦੀ ਇਹ ਦੂਜੀ ਫੇਰੀ ਹੋਵੇਗੀ, ਜਿੱਥੇ ਇਸ ਸਾਲ ਦੇ ਅੰਤ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਇਹ ਵੀ ਪੜ੍ਹੋ : ਪੁਲਸੀਏ ਨੇ ਦਿਖਾਇਆ ਵਰਦੀ ਦਾ ਰੋਅਬ, ਤੇਲ ਦੇ ਪੈਸੇ ਮੰਗਣ 'ਤੇ ਪੰਪ ਮੁਲਾਜ਼ਮ ਨੂੰ 1 ਕਿਲੋਮੀਟਰ ਤਕ ਘੜੀਸਿਆ

ਪ੍ਰਦੇਸ਼ ਭਾਜਪਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਸੋਮਵਾਰ ਨੂੰ 'ਐਕਸ' 'ਤੇ ਲਿਖਿਆ, "ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਪੱਛੜੀਆਂ ਸ਼੍ਰੇਣੀਆਂ ਦੇ ਸਨਮਾਨ ਸੰਮੇਲਨ ਨੂੰ ਸੰਬੋਧਨ ਕਰਨਗੇ। ਸ਼ਾਹ ਨੇ ਇਸ ਤੋਂ ਪਹਿਲਾਂ 29 ਜੂਨ ਨੂੰ ਪੰਚਕੂਲਾ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DILSHER

Content Editor

Related News