ਭਾਰਤ-ਪਾਕਿਸਤਾਨ ਸਰਹੱਦ ’ਤੇ ਪਹੁੰਚੇ ਅਮਿਤ ਸ਼ਾਹ, ਬੋਲੇ- BSF ’ਤੇ ਮਾਣ, ਤੁਹਾਡੀ ਵਜ੍ਹਾ ਨਾਲ ਹੀ ਦੇਸ਼ ਸੁਰੱਖਿਅਤ

04/10/2022 4:57:00 PM

ਗੁਜਰਾਤ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਦੌਰੇ ’ਤੇ ਹਨ। ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਨਡਾਬੇਟ ’ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬੀ. ਐੱਸ. ਐੱਫ. ਦੇ ਗੌਰਵਸ਼ਾਲੀ ਇਤਿਹਾਸ ਦਾ ਗਵਾਹ ਬਣਨ ਜਾ ਰਹੇ ਨਵੇਂ ਬਣੇ ਸੀਮਾ ਦਰਸ਼ਨ ਪ੍ਰਾਜੈਕਟ ਦਾ ਐਤਵਾਰ ਨੂੰ ਸ਼ਾਹ ਨੇ ਉਦਘਾਟਨ ਕੀਤਾ। ਅਮਿਤ ਸ਼ਾਹ ਨੇ ਇਸ ਮੌਕੇ ਕਿਹਾ ਕਿ ਜਦੋਂ-ਜਦੋਂ ਵੀ ਦੇਸ਼ ’ਚ ਸੰਕਟ ਆਇਆ ਹੈ, ਉਦੋਂ ਬੀ. ਐੱਸ. ਐੱਫ. ਨੇ ਵੀਰਤਾ ਵਿਖਾਉਣ ’ਚ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਮੈਂ ਬੀ. ਐੱਸ. ਐੱਫ. ਜਵਾਨਾਂ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਦੇਸ਼ ਸੁਰੱਖਿਅਤ ਹੈ ਤਾਂ ਤੁਹਾਡੀ ਵਜ੍ਹਾ ਨਾਲ। 

PunjabKesari

ਸ਼ਾਹ ਜਵਾਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋ ਅਤੇ ਦੇਸ਼ ਦੀ ਰਾਖੀ ਲਈ ਤਪਦੇ ਹੋਏ ਰੇਗਿਸਤਾਨ ’ਚ ਖੜ੍ਹੇ ਰਹਿੰਦੇ ਹੋ। ਦੇਸ਼ ਨੂੰ ਤੁਹਾਡੇ ’ਤੇ ਮਾਣ ਹੈ। ਇੱਥੇ ਆ ਕੇ ਬੱਚਿਆਂ ਦੇ ਮਨ ’ਚ ਵੀ ਦੇਸ਼ ਭਗਤੀ ਦੀ ਭਾਵਨਾ ਜਾਗਦੀ ਹੈ। ਸੈਰ-ਸਪਾਟਾ ਨੂੰ ਹੱਲਾ-ਸ਼ੇਰੀ ਦੇਣ ਲਈ ਇੱਥੇ ਕਦਮ ਚੁੱਕੇ ਜਾ ਰਹੇ ਹਨ। ਦੱਸ ਦੇਈਏ ਕਿ ਨਡਾਬੇਟ ਸੀਮਾ ਦਰਸ਼ਨ ਪ੍ਰਾਜੈਕਟ ਦੇਸ਼ ’ਚ ਬੀ. ਐੱਸ. ਐੱਫ. ਦਾ ਪਹਿਲਾ ਅਤਿਆਧੁਨਿਕ ਪ੍ਰਾਜੈਕਟ ਹੈ। ਜੋ ਬੀ.ਐੱਸ.ਐੱਫ. ਦਾ ਵਿਕਾਸ, ਯੁੱਧ, ਉਸ ਦੀ ਭੂਮਿਕਾ, ਉਪਲੱਬਧੀਆਂ ਅਤੇ ਸ਼ਹੀਦਾਂ ਦੀ ਗੌਰਵਸ਼ਾਲੀ ਇਤਿਹਾਸ ਚਿੱਤਰ ਦੇ ਰੂਪ ਵਿਚ ਦਰਸ਼ਨ ਕਰਵਾਏਗਾ। ਸ਼ਾਹ ਨੇ ਕਿਹਾ ਕਿ ਇਹ ਸੀਮਾ ਦਰਸ਼ਨ ਪ੍ਰਾਜੈਕਟ ਬੀ. ਐੱਸ. ਐੱਫ. ਦੀ ਵੀਰਤਾ ਨੂੰ ਵੇਖਦੇ ਹੋਏ ਵਾਹਗਾ ਬਾਰਡਰ ਪੈਟਰਨ ਦੇ ਆਧਾਰ ’ਤੇ ਸ਼ੁਰੂ ਹੋਇਆ ਹੈ।

PunjabKesari

ਭਾਰਤ ਦੇ ਸੈਲਾਨੀ ਇੱਥੇ ਜਵਾਨਾਂ ਦੇ ਸਾਹਸ ਅਤੇ ਦੇਸ਼ ਭਗਤੀ ਨੂੰ ਵੇਖਣ ਆਉਣਗੇ। ਨਡਾਬੇਟ ਸੀਮਾ ਦਰਸ਼ਨ ਪ੍ਰਾਜੈਕਟ ਗੁਜਰਾਤ ਨੂੰ ਵਿਸ਼ਵ ਸੈਰ-ਸਪਾਟਾ ਮਾਨਚਿੱਤਰ ’ਚ ਇਕ ਵੱਖਰੀ ਪਛਾਣ ਦਿਵਾਏਗਾ। ਸੀਮਾ ਦਰਸ਼ਨ ਪ੍ਰੋਗਰਾਮ ਸੈਲਾਨੀਆਂ ਨੂੰ ਨਡਾਬੇਟ ਜ਼ੀਰੋ ਪੁਆਇੰਟ ’ਤੇ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ’ਚ ਤਾਇਨਾਤ ਬੀ. ਐੱਸ. ਐੱਫ. ਦੇ ਕੰਮ ਨੂੰ ਸਿੱਧੇ ਰੂਪ ’ਚ ਵੇਖਣ ਦਾ ਮੌਕਾ ਵੀ ਦੇਵੇਗਾ।

PunjabKesari
 


Tanu

Content Editor

Related News