ਕੇਂਦਰ ਸਰਕਾਰ ਨਾਲ ਅੱਜ ਹੋਣ ਵਾਲੀ ਬੈਠਕ ਕਿਉਂ ਹੋਈ ਰੱਦ, ਜਾਣੋ ਕਿਸਾਨ ਆਗੂ ਦੀ ਜ਼ੁਬਾਨੀ(ਵੀਡੀਓ)

Wednesday, Dec 09, 2020 - 12:21 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੱਲ ਯਾਨੀ ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ ਸੀ। ਇਸ ਬੈਠਕ ਨੂੰ ਲੈ ਕੇ ਕਿਸਾਨ ਆਗੂ ਦਰਸ਼ਨ ਪਾਲ ਨੇ ਦੱਸਿਆ ਕਿ ਅੱਜ ਯਾਨੀ ਬੁੱਧਵਾਰ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਬੈਠਕ ਕਿਉਂ ਰੱਦ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਆਓ ਅਸੀਂ ਕਾਨੂੰਨ ਵਿਚ ਜੋ ਵੀ ਕਿਸਾਨ ਵਿਰੋਧੀ ਹੈ, ਉਸ 'ਚ ਤਬਦੀਲੀਆਂ ਕਰ ਸਕੀਏ। ਜਿਸ ਦਾ ਕਿਸਾਨ ਜਥੇਬੰਦੀਆਂ ਵਲੋਂ ਜਵਾਬ ਦਿੱਤਾ ਗਿਆ ਕਿ ਅਸੀਂ ਪਹਿਲਾਂ ਵੀ ਕਹਿ ਚੁਕੇ ਹਾਂ ਅਤੇ ਅੱਜ ਵੀ ਕਹਿ ਰਹੇ ਹਾਂ ਕਿ ਕੀ ਤੁਸੀਂ ਖੇਤੀਬਾੜੀ ਕਾਨੂੰਨ ਰੱਦ ਕਰਨ ਨੂੰ ਤਿਆਰ ਹੋ। 

 

ਇਹ ਵੀ ਪੜ੍ਹੋ : ਸਰਕਾਰ ਦੇ ਲਿਖਤੀ ਪ੍ਰਸਤਾਵ 'ਤੇ ਕਿਸਾਨ ਕਰਨਗੇ ਚਰਚਾ, ਸ਼ਾਮ ਤੱਕ ਸਭ ਹੋ ਜਾਵੇਗਾ ਸਾਫ਼ : ਰਾਕੇਸ਼ ਟਿਕੈਤ

ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਪ੍ਰਸਤਾਵ ਦਿੱਤਾ ਕਿ ਅਸੀਂ ਤੁਹਾਨੂੰ ਲਿਖਤੀ ਡਰਾਫਟ ਭੇਜ ਦਿੰਦੇ ਹਾਂ ਅਤੇ ਤੁਸੀਂ ਉਸ 'ਤੇ ਵਿਚਾਰ ਕਰ ਲੈਣਾ। ਜਿਸ ਕਾਰਨ ਅੱਜ ਯਾਨੀ ਬੁੱਧਵਾਰ ਦੀ ਮੀਟਿੰਗ ਰੱਦ ਕੀਤੀ ਗਈ ਹੈ। ਅਗਲੀ ਮੀਟਿੰਗ ਉਨ੍ਹਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ, ਜੋ ਕਿਸਾਨਾਂ ਨੇ ਨਹੀਂ ਰੱਖੀ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਤੁਹਾਡੇ ਲਿਖਤੀ ਡਰਾਫਟ 'ਤੇ ਵਿਚਾਰ ਤੋਂ ਬਾਅਦ ਹੀ ਅਸੀਂ ਅਗਲੀ ਮੀਟਿੰਗ ਰੱਖਾਂਗੇ। ਦਰਸ਼ਨ ਪਾਲ ਨੇ ਦੱਸਿਆ ਕਿ ਅਮਿਤ ਸ਼ਾਹ ਜੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ 40 ਮਿੰਟ ਤੱਕ ਉਡੀਕ ਕਰਨੀ ਪਈ। ਜਦੋਂ ਤੱਕ ਸਾਰੇ ਕਿਸਾਨ ਇਕੱਠੇ ਨਹੀਂ ਹੋਏ, ਉਦੋਂ ਤੱਕ ਕੋਈ ਗੱਲਬਾਤ ਸ਼ੁਰੂ ਨਹੀਂ ਕੀਤੀ ਗਈ। 

ਇਹ ਵੀ ਪੜ੍ਹੋ : ਕਿਸਾਨਾਂ ਦਾ ਸਮਰਥਨ ਕਰਨ ਪਹੁੰਚੇ ਰਣਦੀਪ ਸੁਰਜੇਵਾਲਾ ਦਾ ਵਿਰੋਧ, ਧਰਨੇ 'ਚੋਂ ਕੁਝ ਇਸ ਤਰ੍ਹਾਂ ਨਿਕਲੇ

ਨੋਟ : ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਬੈਠਕ ਰੱਦ ਕਰਨ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News