ਬਿਹਾਰ ਕੋਈ ਮਹਾਰਾਸ਼ਟਰ ਨਹੀਂ ਹੈ

Wednesday, Jan 01, 2025 - 02:32 PM (IST)

ਬਿਹਾਰ ਕੋਈ ਮਹਾਰਾਸ਼ਟਰ ਨਹੀਂ ਹੈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਜ਼ਾ ਟਿੱਪਣੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਹੈਰਾਨ ਕਰ ਕੇ ਰੱਖ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਜਨਤਾ ਦਲ (ਯੂ) ਦੇ ਸੰਸਦੀ ਬੋਰਡ ਲੀਡਰਸ਼ਿਪ ਦੇ ਹੋਰ ਮੁੱਦਿਆਂ ’ਤੇ ਫੈਸਲਾ ਕਰਨਗੇ। ਸ਼ਾਹ ਨੇ ਇਹ ਵੀ ਕਿਹਾ ਕਿ ਅਸੀਂ (ਭਾਜਪਾ-ਜਦ (ਯੂ) ਇਕੱਠੇ ਬੈਠ ਕੇ ਫੈਸਲਾ ਕਰਾਂਗੇ, ਉਦੋਂ ਤੋਂ ਬਿਹਾਰ ’ਚ ਸਿਆਸੀ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਹ ਬਿਆਨ ਭਾਜਪਾ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਬਹੁਮਤ ਹਾਸਲ ਕਰਨ ਤੋਂ ਬਾਅਦ ਆਪਣਾ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਆਇਆ ਹੈ। ਭਾਜਪਾ-ਸ਼ਿਵ ਸੈਨਾ ਅਤੇ ਰਾਕਾਂਪਾ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਸੀ ਕਿ ਚੋਣਾਂ ਤੋਂ ਬਾਅਦ ਹੀ ਮੁੱਖ ਮੰਤਰੀ ਦੀ ਚੋਣ ਕੀਤੀ ਜਾਏਗੀ। ਵਿਜੇ ਸਿਨਹਾ ਸਮੇਤ ਭਾਜਪਾ ਦੇ ਸੂਬਾ ਪੱਧਰੀ ਆਗੂਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਪਾਰਟੀ ਦੀ ਇੱਛਾ ਆਪਣਾ ਰਾਜ ਕਾਇਮ ਕਰਨ ਦੀ ਹੈ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਸਫਾਈ ਦਿੱਤੀ।

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਸ ਮੁੱਦੇ ’ਤੇ ਟਿੱਪਣੀ ਕਰਨ ਤੋਂ ਬਚ ਰਹੀ ਹੈ। ਅਮਿਤ ਸ਼ਾਹ ਦੀ ਤਿੱਖੀ ਟਿੱਪਣੀ ਨੇ ਬਿਹਾਰ ਦੀ ਸਿਆਸਤ ਵਿਚ ਤੂਫਾਨ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦਾ ਨਾਂ ਅੱਧ -ਵਿਚਾਲੇ ਲਟਕ ਸਕਦਾ ਹੈ। ਨਿਤੀਸ਼ ਕੁਮਾਰ ਇੰਨੇ ਨਾਰਾਜ਼ ਸਨ ਕਿ ਉਨ੍ਹਾਂ ਨੇ ਸੂਬੇ ਦੇ ਉਦਯੋਗ ਮੰਤਰੀ (ਭਾਜਪਾ) ਵੱਲੋਂ ਆਯੋਜਿਤ 2 ਦਿਨਾਂ ਨਿਵੇਸ਼ ਕ ਸੰਮੇਲਨ ਦਾ ਮੁੱਖ ਮਹਿਮਾਨ ਵਜੋਂ ਉਦਘਾਟਨ ਨਹੀਂ ਕੀਤਾ, ਜਿਸ ਵਿਚ ਪ੍ਰਮੁੱਖ ਉਦਯੋਗਪਤੀਆਂ ਨੇ ਭਾਗ ਲਿਆ ਸੀ। ਹਮੇਸ਼ਾ ਵਾਂਗ ਨਿਤੀਸ਼ ‘ਬੀਮਾਰ’ ਹੋ ਗਏ। ਪ੍ਰੇਸ਼ਾਨ ਸੂਬਾ ਭਾਜਪਾ ਲੀਡਰਸ਼ਿਪ ਨੇ ਪਟਨਾ ਵਿਚ ਮੀਟਿੰਗ ਕੀਤੀ ਅਤੇ ਇਕ ਪ੍ਰਸਤਾਵ ਪਾਸ ਕੀਤਾ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿਚ ਪੀ. ਐੱਮ. ਮੋਦੀ ਅਤੇ ਨਿਤੀਸ਼ ਕੁਮਾਰ ਹੀ ਚਿਹਰਾ ਹੋਣਗੇ। ਜਦ (ਯੂ) ਦੇ ਨੇਤਾਵਾਂ ਨੇ ਤੁਰੰਤ ਇਸ ਮੁੱਦੇ ’ਤੇ ਆਪਣੀ ਰਾਇ ਰੱਖੀ ਅਤੇ ਕਿਹਾ ਕਿ ਪਾਰਟੀ ਨਵੰਬਰ, 2025 ਦੀਆਂ ਚੋਣਾਂ ਵਿਚ 243 ਸੀਟਾਂ ਵਿਚੋਂ ਘੱਟ ਤੋਂ ਘੱਟ 120 ਸੀਟਾਂ ’ਤੇ ਚੋਣਾਂ ਲੜੇਗੀ, ਜਦਕਿ ਬਾਕੀ 133 ਸੀਟਾਂ ’ਤੇ ਭਾਜਪਾ ਸਮੇਤ ਹੋਰ ਸਹਿਯੋਗੀ ਪਾਰਟੀਆਂ ਚੋਣਾਂ ਲੜਨਗੀਆਂ। ਬਿਹਾਰ ਦੀ ਕਹਾਣੀ ’ਤੇ ਆਖਰੀ ਸ਼ਬਦ ਅਜੇ ਲਿਖਿਆ ਜਾਣਾ ਬਾਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News