ਦੇਰ ਰਾਤ ਏਮਜ਼ ਪਹੁੰਚੇ ਅਮਿਤ ਸ਼ਾਹ, ਅਰੁਣ ਜੇਤਲੀ ਦਾ ਜਾਣਿਆ ਹਾਲ

Saturday, Aug 17, 2019 - 12:06 AM (IST)

ਦੇਰ ਰਾਤ ਏਮਜ਼ ਪਹੁੰਚੇ ਅਮਿਤ ਸ਼ਾਹ, ਅਰੁਣ ਜੇਤਲੀ ਦਾ ਜਾਣਿਆ ਹਾਲ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇਰ ਰਾਤ ਏਮਜ਼ ਪਹੁੰਚੇ। ਉਹ ਉਥੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਜਾਣਨ ਲਈ ਪਹੁੰਚੇ ਹਨ। ਦੱਸ ਦਈਏ ਕਿ ਸਾਬਕਾ ਵਿੱਤ ਮੰਤਰੀ 9 ਅਗਸਤ ਤੋਂ ਏਮਜ਼ 'ਚ ਦਾਖਲ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਏਮਜ਼ ਜਾ ਕੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਿਹਤ ਦਾ ਹਾਲ ਜਾਣਿਆ ਸੀ। ਰਾਸ਼ਟਰਪਤੀ ਦੇ ਹਸਪਤਾਲ ਪਹੁੰਚਣ 'ਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਤੇ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਵੀ ਇਸ ਦੌਰਾਨ ਮੌਜੂਦ ਸਨ।


author

Inder Prajapati

Content Editor

Related News