ਸੰਸਦ ''ਚ ਸ਼ਾਹ-ਓਵੈਸੀ ਆਹਮਣੇ-ਸਾਹਮਣੇ, ਗ੍ਰਹਿ ਮੰਤਰੀ ਬੋਲੇ- ਤੁਹਾਡੇ ਦਿਮਾਗ ''ਚ ਡਰ ਤਾਂ ਕੀ ਕਰੀਏ

07/15/2019 6:17:24 PM

ਨਵੀਂ ਦਿੱਲੀ— ਲੋਕ ਸਭਾ 'ਚ ਸੋਮਵਾਰ ਨੂੰ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ. ਆਈ. ਏ.) ਨੂੰ ਵੱਧ ਤਾਕਤ ਦੇਣ ਵਾਲਾ ਸੋਧ ਬਿੱਲ ਪੇਸ਼ ਹੋਇਆ ਅਤੇ ਇਸ 'ਤੇ ਚਰਚਾ ਹੋਈ। ਚਰਚਾ ਦੌਰਾਨ ਜਦੋਂ ਸਰਕਾਰ ਵਲੋਂ ਭਾਜਪਾ ਦੇ ਸੰਸਦ ਮੈਂਬਰ ਸੱਤਿਆਪਾਲ ਸਿੰਘ ਬੋਲ ਰਹੇ ਸਨ ਤਾਂ ਬਵਾਲ ਹੋ ਗਿਆ। ਉਨ੍ਹਾਂ ਦੇ ਭਾਸ਼ਣ ਦੌਰਾਨ ਆਈ. ਏ. ਐੱਮ. ਆਈ. ਐੱਮ. ਮੁਖੀ ਅਸਦੁਦੀਨ ਓਵੈਸੀ ਖੜ੍ਹੇ ਹੋਏ ਅਤੇ ਵਿਰੋਧ ਕੀਤਾ। ਇਸ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਖੜ੍ਹੇ ਹੋਏ। ਸ਼ਾਹ ਨੇ ਓਵੈਸੀ ਨੂੰ ਕਿਹਾ ਕਿ ਤੁਹਾਨੂੰ ਸੁਣਨਾ ਹੀ ਪਵੇਗਾ।

 

ਦਰਅਸਲ ਸੰਸਦ 'ਚ ਭਾਜਪਾ ਸੰਸਦ ਮੈਂਬਰ ਸੱਤਿਆਪਾਲ ਨੇ ਕਿਹਾ ਕਿ ਅੱਤਵਾਦ ਇਸ ਲਈ ਵਧ ਰਿਹਾ ਹੈ, ਕਿਉਂਕਿ ਅਸੀਂ ਉਸ ਨੂੰ ਸਿਆਸੀ ਚਸ਼ਮੇ ਨਾਲ ਦੇਖਦੇ ਹਾਂ, ਜਦਕਿ ਸਾਨੂੰ ਉਸ ਨਾਲ ਮਿਲ ਕੇ ਲੜਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁੰਬਈ ਨੇ ਅੱਤਵਾਦ ਨੂੰ ਖੂਬ ਝੱਲਿਆ ਹੈ ਕਿਉਂਕਿ ਉੱਥੇ ਵੀ ਇਸ ਨੂੰ ਸਿਆਸੀ ਚਸ਼ਮੇ ਨਾਲ ਦੇਖਿਆ ਗਿਆ। ਭਾਜਪਾ ਸੰਸਦ ਮੈਂਬਰ ਸੱਤਿਆਪਾਲ ਸਿੰਘ ਨੇ ਅੱਗੇ ਕਿਹਾ ਕਿ ਹੈਦਰਾਬਾਦ ਧਮਾਕਿਆਂ ਵਿਚ ਜਦੋਂ ਹੈਦਰਾਬਾਦ ਦੇ ਇਕ ਪੁਲਸ ਮੁਖੀ ਨੂੰ ਇਕ ਨੇਤਾ ਨੇ ਇਕ ਦੋਸ਼ੀ ਵਿਰੁੱਧ ਕਾਰਵਾਈ ਕਰਨ ਤੋਂ ਰੋਕਿਆ ਸੀ ਅਤੇ ਕਿਹਾ ਕਿ ਉਹ ਕਾਰਵਾਈ ਅੱਗੇ ਵਧਾਉਂਦੇ ਹਨ ਤਾਂ ਉਨ੍ਹਾਂ ਲਈ ਮੁਸ਼ਕਲ ਹੋ ਜਾਵੇਗੀ। ਇਸ ਬਿਆਨ 'ਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਤਰਾਜ਼ ਜਤਾਇਆ। ਓਵੈਸੀ ਨੇ ਕਿਹਾ ਭਾਜਪਾ ਮੈਂਬਰ ਜਿਸ ਗੱਲ ਦਾ ਜ਼ਿਕਰ ਕਰ ਰਹੇ ਹਨ ਅਤੇ ਜਿਨ੍ਹਾਂ ਦੀ ਗੱਲ ਕਰ ਰਹੇ ਹਨ ਉਹ ਇੱਥੇ ਮੌਜੂਦ ਨਹੀਂ ਹਨ। ਓਵੈਸੀ ਜਿਵੇਂ ਹੀ ਬੋਲਣਾ ਸ਼ੁਰੂ ਹੋਏ ਤਾਂ ਅਮਿਤ ਸ਼ਾਹ ਵੀ ਖੜ੍ਹੇ ਹੋ ਗਏ। ਉਨ੍ਹਾਂ ਨੇ ਕਿਹਾ ਕਿ ਓਵੈਸੀ ਸਾਬ੍ਹ ਸੁਣਨ ਦੀ ਤਾਕਤ ਰੱਖੋ। ਇਸ 'ਤੇ ਓਵੈਸੀ ਨੇ ਕਿਹਾ ਕਿ ਤੁਸੀਂ ਗ੍ਰਹਿ ਮੰਤਰੀ ਹੋ ਤਾਂ ਡਰਾਓ ਨਾ, ਮੈਂ ਡਰਨ ਵਾਲਾ ਨਹੀਂ ਹਾਂ। ਸ਼ਾਹ ਨੇ ਓਵੈਸੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਕਿਸੇ ਨੂੰ ਡਰਾਇਆ ਨਹੀਂ ਜਾ ਰਿਹਾ ਹੈ ਪਰ ਜੇਕਰ ਡਰ ਦਿਮਾਗ 'ਚ ਹੈ ਤਾਂ ਕੀ ਕੀਤਾ ਜਾ ਸਕਦਾ ਹੈ।


Tanu

Content Editor

Related News