ਹਿਮਾਚਲ ਰਾਜ ਸਭਾ ਚੋਣਾਂ ਮਗਰੋਂ ਬੋਲੇ ਅਮਿਤ ਸ਼ਾਹ: ''ਕਾਂਗਰਸ ਨੂੰ ਹੀ ਨਹੀਂ ਪਤਾ ਉਸ ਦੇ ਵਿਧਾਇਕ ਕਿੱਥੇ ਜਾ ਰਹੇ ਨੇ''
Wednesday, Feb 28, 2024 - 03:12 AM (IST)
ਨਵੀਂ ਦਿੱਲੀ (ਭਾਸ਼ਾ): ਹਿਮਾਚਲ ਪ੍ਰਦੇਸ਼ ਵਿਚ ਰਾਜ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਦੇ ਕੁਝ ਘੰਟੇ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀ ਖਿੱਲਰ ਰਹੀ ਹੈ ਤੇ ਉਸ ਨੂੰ ਪਤਾ ਨਹੀਂ ਹੈ ਕਿ ਉਸ ਦੇ ਵਿਧਾਇਕ ਕਿੱਥੇ ਜਾ ਰਹੇ ਹਨ ਤੇ ਕਿਸ ਲਈ ਵੋਟਿੰਗ ਕਰ ਰਹੇ ਹਨ। ਕਾਂਗਰਸ ਸ਼ਾਸਿਤ ਹਿਮਾਚਲ ਪ੍ਰਦੇਸ਼ ਵਿਚ ਕੁਝ ਪਾਰਟੀ ਵਿਧਾਇਕਾਂ ਨੇ 'ਕ੍ਰਾੱਸ-ਵੋਟਿੰਗ' ਕਰਨ ਕਾਰਨ ਕਾਂਗਰਸੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਭਾਜਪਾ ਦੇ ਹਰਸ਼ ਮਹਾਜਨ ਜਿੱਤ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੇ ਰਾਜਸਥਾਨ 'ਚ 16 ਥਾਵਾਂ 'ਤੇ NIA ਦੀ ਛਾਪੇਮਾਰੀ, ਹਿਰਾਸਤ 'ਚ ਲਏ 6 ਲੋਕ
ਅਮਿਤ ਸ਼ਾਹ ਨੇ ਇਨ੍ਹਾਂ ਧਾਰਨਾਵਾਂ ਨੂੰ ਖਾਰਜ ਕਰ ਦਿੱਤਾ ਕਿ ਭਾਜਪਾ ਉਮੀਦਵਾਰ ਨੂੰ ਜਿਤਾਉਣ ਲਈ ਵਿਸ਼ੇਸ਼ ਰਣਨੀਤੀ ਬਣਾਈ ਗਈ ਸੀ। ਚੋਣਾਂ ਮਗਰੋਂ ਇਕ ਪ੍ਰੋਗਰਾਮ ਵਿਚ ਸ਼ਾਹ ਨੇ ਕਿਹਾ, "ਕਾਂਗਰਸ ਖਿੱਲਰ ਰਹੀ ਹੈ, ਪੂਰਾ ਗੱਠਜੋੜ ਖਿੱਲਰ ਰਿਹਾ ਹੈ। ਉਹ ਆਪਣੇ ਲੋਕਾਂ ਨੂੰ ਨਹੀਂ ਸੰਭਾਲ ਸਕਦੇ। ਉਹ ਆਪਣੇ ਲੋਕਾਂ ਦਾ ਸਹੀ ਤਰ੍ਹਾਂ ਖ਼ਿਆਲ ਨਹੀਂ ਰੱਖ ਰਹੇ ਤੇ ਇਸ ਦੇ ਸਿੱਟੇ ਵਜੋਂ ਖਿੱਲਰ ਰਹੇ ਹਨ।" ਕਾਂਗਰਸੀ ਵਿਧਾਇਕਾਂ ਨੂੰ ਅਗਵਾ ਕੀਤੇ ਜਾਣ ਦੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਦੋਸ਼ਾਂ 'ਤੇ ਗ੍ਰਹਿ ਮੰਤਰੀ ਨੇ ਪੁੱਛਿਆ ਕਿ ਵਿਧਾਨਸਭਾ ਵਿਚ ਚੋਣ ਹੋਈ ਤਾਂ ਇਹ ਕਿਵੇਂ ਸੰਭਵ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਚੋਣਾਂ ਲਈ ਵੋਟਿੰਗ ਕੈਮਰਿਆਂ ਦੀ ਨਿਗਰਾਨੀ ਹੇਠ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8