ਅਮਿਤ ਸ਼ਾਹ ਦਾ ਬਿਹਾਰ ਮਿਸ਼ਨ : ਇਕ ਰਾਜ, ਇਕ ਪਾਰਟੀ, ਇਕ ਮੁੱਖ ਮੰਤਰੀ

Friday, Nov 14, 2025 - 12:29 AM (IST)

ਅਮਿਤ ਸ਼ਾਹ ਦਾ ਬਿਹਾਰ ਮਿਸ਼ਨ : ਇਕ ਰਾਜ, ਇਕ ਪਾਰਟੀ, ਇਕ ਮੁੱਖ ਮੰਤਰੀ

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਹਾਰ ਨੂੰ ਪੂਰੀ ਤਰ੍ਹਾਂ ਭਗਵਾ ਰੰਗ ’ਚ ਰੰਗਣ ਲਈ ਇਕ ਅਣਥੱਕ ਮੁਹਿੰਮ ’ਤੇ ਹਨ। ਸ਼ਾਹ ਲਈ ਇਹ ਕੋਈ ਆਮ ਸੂਬੇ ਦੀ ਚੋਣ ਨਹੀਂ ਸੀ। ਇਹ ਉਨ੍ਹਾਂ ਸਈ ਨਿੱਜੀ ਤੌਰ ’ਤੇ ਵੀ ਅਹਿਮ ਸੀ। ਦਹਾਕਿਆਂ ਤੋਂ ‘ਪੰਚਾਇਤ ਤੋਂ ਸੰਸਦ ਤੱਕ’ ਭਾਜਪਾ ਨੂੰ ਸੱਤਾ ’ਚ ਰੱਖਣ ਦੇ ਉਨ੍ਹਾਂ ਦੇ ਲੰਬੇ ਸਮੇਂ ਤੋਂ ਸੰਜੋਏ ਸੁਪਨੇ ਵੱਲ ਇਕ ਅਹਿਮ ਕਦਮ ਸੀ।

ਅਮਿਤ ਸ਼ਾਹ 2015 ਦੀ ਉਸ ਘਟਨਾ ਨੂੰ ਨਹੀਂ ਭੁੱਲੇ ਜਦੋਂ ਲਾਲੂ ਪ੍ਰਸਾਦ ਯਾਦਵ ਤੇ ਨਿਤੀਸ਼ ਕੁਮਾਰ ਬਿਹਾਰ ’ਚ ਭਾਜਪਾ ਦੇ ਉਭਾਰ ਨੂੰ ਰੋਕਣ ਲਈ ਇਕੱਠੇ ਹੋਏ ਸਨ। ਨਿਤੀਸ਼ ਕੁਮਾਰ ਤਾਂ ਸਾਧਾਰਨ ਢੰਗ ਨਾਲ ਭਾਜਪਾ ਨਾਲ ਗੱਠਜੋੜ ’ਚ ਹਨ। ਸ਼ਾਹ ਦਾ ਲੰਬੇ ਸਮੇਂ ਦਾ ਦ੍ਰਿਸ਼ਟੀਕੋਣ ਸਪੱਸ਼ਟ ਹੈ ਕਿ ਬਿਹਾਰ ’ਚ ਇਕ ਦਿਨ ਭਾਜਪਾ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ।

ਸ਼ਾਹ ਨੇ ਬੂਥ ਕਮੇਟੀਆਂ ਤੋਂ ਲੈ ਕੇ ਪ੍ਰਚਾਰ ਰਣਨੀਤੀ ਤੱਕ ਚੋਣਾਂ ਦੇ ਹਰ ਕਦਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕੀਤੀ ਤੇ ਜ਼ਮੀਨ ਤੋਂ ਅਗਵਾਈ ਕੀਤੀ। ਇਸ ਵਾਰ ਭਾਜਪਾ ਤੇ ਜਨਤਾ ਦਲ (ਯੂ) ਨੇ 101-101 ਸੀਟਾਂ ’ਤੇ ਚੋਣ ਲੜੀ, ਪਰ ਗਿਣਤੀ ਪੱਖੋਂ ਇਹ ਬਰਾਬਰੀ ਇਕ ਸਿਅਾਸੀ ਨਾਬਰਾਬਰੀ ਨੂੰ ਲਕਾਉਂਦੀ ਹੈ।

2020 ਦੀਆਂ ਚੋਣਾਂ ’ਚ ਭਾਜਪਾ ਨੇ 74 ਤੇ ਜਨਤਾ ਦਲ (ਯੂ) ਨੇ 43 ਸੀਟਾਂ ਜਿੱਤੀਆਂ। ਰਾਸ਼ਟਰੀ ਜਨਤਾ ਦਲ ਨੇ ਦੋਵਾਂ ਨੂੰ ਪਛਾੜ ਦਿੱਤਾ ਤੇ 75 ਸੀਟਾਂ ਜਿੱਤੀਆਂ। ਇੰਝ ਉਹ ਸਭ ਤੋਂ ਵੱਡੀ ਪਾਰਟੀ ਬਣ ਗਈ। ਹੁਣ 2025 ’ਚ ਸ਼ਾਹ ਦੀ ਰਣਨੀਤੀ ਸੌਖੀ ਪਰ ਦਲੇਰ ਹੈ ਕਿ ਬਿਹਾਰ ’ਚ ਭਾਜਪਾ ਨੂੰ ਪ੍ਰਮੁੱਖ ਸ਼ਕਤੀ ਬਣਾਓ।

ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਪੂਰਾ ਹਿੰਦੀ ਭਾਸ਼ਾਈ ਖੇਤਰ ਪਹਿਲਾਂ ਹੀ ਭਾਜਪਾ ਦੇ ਕੰਟਰੋਲ ’ਚ ਹੈ। ਸ਼ਾਹ ਦੀ ਵਿਸ਼ਾਲ ਸਿਅਾਸੀ ਬੁਝਾਰਤ ’ਚ ਬਿਹਾਰ ਹੀ ਗੁੰਮ ਹੋਇਆ ਹਿੱਸਾ ਹੈ। ਜੇ ਭਾਜਪਾ ਬਿਹਾਰ ’ਚ ਸਭ ਤੋਂ ਵੱਡੀ ਪਾਰਟੀ ਬਣ ਜਾਂਦੀ ਹੈ ਤਾਂ ਇਕ ਨਵੀਂ ਸਕ੍ਰਿਪਟ ਲਿਖੀ ਜਾ ਸਕਦੀ ਹੈ। ਭਾਜਪਾ ਸੂਬਿਆਂ ਵਿਚ ਸਰਕਾਰਾਂ ਬਣਾਉਣ ’ਚ ਮਾਹਿਰ ਹੈ। ਇਹ ਸਿਰਫ਼ ਇਕ ਹੋਰ ਜਿੱਤ ਨਹੀਂ ਹੋਵੇਗੀ। ਇਹ ਅਮਿਤ ਸ਼ਾਹ ਦਾ ਬਦਲਾ ਹੋਵੇਗਾ, ਜਿਸ ਨੂੰ ਮੁੜ ਉਭਾਰ ਵਜੋਂ ਦੁਬਾਰਾ ਪੇਸ਼ ਕੀਤਾ ਜਾਵੇਗਾ।

ਚੋਣ ਵਿਸ਼ਲੇਸ਼ਕਾਂ ਨੇ ਸਪੱਸ਼ਟ ਤੌਰ ’ਤੇ ਇਹ ਨਹੀਂ ਕਿਹਾ ਕਿ ਭਾਜਪਾ ਸਭ ਤੋਂ ਵੱਡੀ ਪਾਰਟੀ ਹੋਵੇਗੀ, ਪਰ ਭਾਜਪਾ ਸਰਕਾਰਾਂ ਬਣਾਉਣ ਦੀ ਕਲਾ ਜਾਣਦੀ ਹੈ। ਇਸ ਦਾ ਮਿਸ਼ਨ ਸਫਲ ਹੋਵੇਗਾ ਜਾਂ ਨਹੀਂ, ਇਹ ਵੇਖਣਾ ਬਾਕੀ ਹੈ।


author

Rakesh

Content Editor

Related News