ਅਮੇਠੀ ''ਚ ਅਸਾਲਟ ਰਾਈਫਲ ਬਣਾਉਣ ਦੀ ਭਾਰਤ-ਰੂਸ ਦੀ ਯੋਜਨਾ ਨੂੰ ਝਟਕਾ!

02/06/2020 5:02:32 PM

ਲਖਨਊ— ਦੇਸ਼ 'ਚ ਸਿਆਸੀ ਰੂਪ ਨਾਲ ਬੇਹੱਦ ਅਹਿਮ ਅਮੇਠੀ 'ਚ ਅਸਾਲਟ ਰਾਈਫਲ ਬਣਾਉਣ ਦੀ ਭਾਰਤ-ਰੂਸ ਦੀ ਯੋਜਨਾ ਨੂੰ ਝਟਕਾ ਲੱਗਾ ਹੈ। ਤਕਨਾਲੋਜੀ ਦੇ ਟਰਾਂਸਫਰ ਅਤੇ ਪ੍ਰੋਡਕਸ਼ਨ ਪਲਾਂਟ ਲਗਾਉਣ ਦੀਆਂ ਜਟਿਲਤਾਵਾਂ ਕਾਰਨ ਰਾਈਫਲ ਬਣਾਉਣ ਵਾਲੀ ਜੁਆਇੰਟ ਵੇਂਚਰ (ਜੇ.ਵੀ.) ਹਾਲੇ ਤੱਕ ਇਸ ਲਈ ਕੋਈ ਆਫ਼ਰ ਪ੍ਰਾਈਸ ਤੈਅ ਨਹੀਂ ਕਰ ਸਕੀ ਹੈ। ਮਾਮਲੇ ਤੋਂ ਜਾਣੂੰ ਲੋਕਾਂ ਨੇ ਦੱਸਿਆ ਕਿ ਜੁਆਇੰਟ ਵੇਂਚਰ ਹਾਲੇ ਤੱਕ ਫੌਜ ਲਈ ਇਕ ਮੁਕਾਬਲੇ ਦੀ ਪੇਸ਼ਕਸ਼ 'ਤੇ ਸਹਿਮਤੀ ਨਹੀਂ ਬਣਾ ਸਕੀ ਹੈ।

ਪ੍ਰਾਜੈਕਟ 'ਚ ਦੇਰੀ ਹੋ ਸਕਦੀ ਹੈ
ਇਹ ਰਾਈਫਲ ਫੌਜ ਦੀ ਸਵੇਦੀਸ਼ਕਰਨ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਦੇ ਲਿਹਾਜ ਨਾਲ ਵੀ ਅਹਿਮ ਹੈ। ਰਸਮੀ ਰੂਪ ਨਾਲ ਠੇਕਾ ਦੇਣ ਤੋਂ ਪਹਿਲਾਂ ਕਮਰਸ਼ੀਅਲ ਆਫਰਜ਼ ਜ਼ਰੂਰੀ ਹਨ। ਅਜਿਹੇ 'ਚ ਸਮਝੌਤਾ ਨਹੀਂ ਹੋਣ ਨਾਲ ਪ੍ਰਾਜੈਕਟ 'ਚ ਦੇਰੀ ਹੋ ਸਕਦੀ ਹੈ। ਹਾਲਾਂਕਿ ਸੂਤਰਾਂ ਨੇ ਦੱਸਿਆ ਜੇਕਰ ਮਸਲਾ ਸੁਲਝਾ ਦਿੱਤਾ ਜਾਂਦਾ ਹੈ ਤਾਂ ਪ੍ਰਾਜੈਕਟ ਹਾਲੇ ਵੀ ਇਸ ਸਾਲ ਦੇ ਮਾਰਚ ਤੱਕ ਸ਼ੁਰੂ ਹੋ ਸਕਦਾ ਹੈ। ਮੂਲ ਯੋਜਨਾ ਅਨੁਸਾਰ, ਫੈਕਟਰੀ 'ਚ ਇਸ ਸਾਲ ਮਈ ਤੱਕ ਕੰਮ ਸ਼ੁਰੂ ਹੋ ਜਾਣਾ ਸੀ। ਹਾਲਾਂਕਿ ਜੁਆਇੰਟ ਵੇਂਚਰ ਜਦੋਂ ਤੱਕ ਲਾਗਤ ਨਾਲ ਜੁੜੇ ਮੁੱਦਿਆਂ ਨੂੰ ਨਹੀਂ ਸੁਲਝਾ ਲੈਂਦੀ, ਉਦੋਂ ਤੱਕ ਅਜਿਹਾ ਹੋਣ ਦੀ ਉਮੀਦ ਨਹੀਂ ਹੈ।

ਮੇਕ ਇਨ ਇੰਡੀਆ ਮੁਹਿੰਮ 'ਤੇ ਅਸਰ 
ਇਸ ਮਾਮਲੇ 'ਚ ਕੁਝ ਵੱਡੇ ਮੁੱਦੇ ਸ਼ਾਮਲ ਹੈ, ਜੋ ਮੇਕ ਇਨ ਇੰਡੀਆ ਮੁਹਿੰਮ 'ਤੇ ਅਸਰ ਪਾ ਰਹੇ ਹਨ। ਅਜਿਹੀ ਧਾਰਨਾ ਰਹੀ ਹੈ ਕਿ ਭਾਰਤ 'ਚ ਬਣੇ ਪ੍ਰੋਡਕਟਸ ਸਸਤੇ ਹੋਣਗੇ ਪਰ ਨਵਾਂ ਪਲਾਂਟ ਲਗਾਉਣ ਦੀ ਸ਼ੁਰੂਆਤੀ ਲਾਗਤ ਕਾਫੀ ਵਧ ਹੈ, ਜਿਸ ਨਾਲ ਦੇਸ਼ 'ਚ ਬਣਨ ਵਾਲੇ ਹਥਿਆਰਾਂ ਦੀ ਲਾਗਤ ਵੀ ਕਾਫ਼ੀ ਵਧ ਹੋ ਜਾਵੇਗੀ। ਜ਼ਿਆਦਾਤਰ ਮਾਮਲਿਆਂ 'ਚ ਭਾਰਤ 'ਚ ਬਣੇ ਹਥਿਆਰ ਦੀ ਲਾਗਤ ਸ਼ੁਰੂਆਤੀ ਪੜਾਅ 'ਚ ਇੰਪੋਰਟ (ਆਯਾਤ) ਹਥਿਆਰਾਂ ਦੇ ਮੁਕਾਬਲੇ 20-25 ਫੀਸਦੀ ਵਧ ਹੈ।

ਹਰੇਕ ਰਾਈਫਲ ਦੀ ਕੀਮਤ ਇਕ ਹਜ਼ਾਰ ਡਾਲਰ ਤੋਂ ਵਧ
ਭਾਰਤੀ ਫੌਜ ਲਈ ਰਿਕਾਰਡ 670,00 ਕਲਾਸ਼ਨੀਕੋਵ ਏ.ਕੇ. 203 ਰਾਈਫਲਜ਼ ਬਣਾਉਣ ਦੇ ਆਰਡਰ 'ਤੇ ਕਰੀਬ ਇਕ ਸਾਲ ਪਹਿਲਾਂ ਚਰਚਾ ਹੋਈ ਸੀ। ਹਾਲਾਂਕਿ ਟੈਕਨੀਕਲ ਅਤੇ ਕਮਰਸ਼ੀਅਲ ਬਿਡਸ ਸੌਂਪਣ 'ਚ ਦੇਰੀ ਕਾਰਨ ਹਾਲੇ ਤੱਕ ਰਸਮੀ ਰੂਪ ਨਾਲ ਇਸ ਆਰਡਰ ਨੂੰ ਨਹੀਂ ਦਿੱਤਾ ਜਾ ਸਕਿਆ ਹੈ। ਹਰੇਕ ਰਾਈਫਲ ਦੀ ਕੀਮਤ ਇਕ ਹਜ਼ਾਰ ਡਾਲਰ ਤੋਂ ਵਧ ਆਉਣ ਦਾ ਅਨੁਮਾਨ ਹੈ। ਆਉਣ ਵਾਲੇ ਸਮੇਂ 'ਚ ਇਹ ਬੰਦੂਕਾਂ ਫਿਲਹਾਲ ਇਸਤੇਮਾਲ ਹੋ ਰਹੀ ਏ.ਕੇ.-47 ਅਤੇ ਇੰਸਾਸ ਰਾਈਫਲ ਦੀ ਜਗ੍ਹਾ ਲੈ ਲੈਣਗੀਆਂ।

ਕੁੱਲ ਭਾਰ 4 ਕਿਲੋਗ੍ਰਾਮ ਦੇ ਨੇੜੇ-ਤੇੜੇ ਹੋਵੇਗਾ
ਦੱਸਣਯੋਗ ਹੈ ਕਿ ਸੁਰੱਖਿਆ ਫੋਰਸਾਂ ਨੂੰ ਦਿੱਤੀ ਜਾਣ ਵਾਲੀ ਇਸ ਰਾਈਫਲ ਨੂੰ ਪੂਰੀ ਤਰ੍ਹਾਂ ਨਾਲ ਲੋਡ ਕੀਤੇ ਜਾਣ ਤੋਂ ਬਾਅਦ ਕੁੱਲ ਭਾਰ 4 ਕਿਲੋਗ੍ਰਾਮ ਦੇ ਨੇੜੇ-ਤੇੜੇ ਹੋਵੇਗਾ। ਇਸ 'ਚ ਏ.ਕੇ.-47 ਦੀ ਤਰ੍ਹਾਂ ਆਟੋਮੈਟਿਕ ਅਤੇ ਸੈਮੀ-ਆਟੋਮੈਟਿਕ ਦੋਹਾਂ ਤਰ੍ਹਾਂ ਦੇ ਵੈਰੀਅੰਟ ਮੌਜੂਦ ਹੋਣਗੇ। ਹਾਈਟੇਕ ਏ.ਕੇ.-203 ਰਾਈਫਲ ਨਾਲ ਇਕ ਮਿੰਟ 'ਚ 600 ਗੋਲੀਆਂ ਦਾਗ਼ੀਆਂ ਜਾ ਸਕਦੀਆਂ ਹਨ ਅਤੇ ਇਸ ਨਾਲ 400 ਮੀਟਰ ਦੀ ਦੂਰੀ 'ਤੇ ਮੂਜਦ ਕਿਸੇ ਦੁਸ਼ਮਣ 'ਤੇ ਅਚੂਕ ਨਿਸ਼ਾਨਾ ਲਗਾਇਆ ਜਾ ਸਕੇਗਾ।


DIsha

Content Editor

Related News