ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਿਸ ਭੇਜਿਆ ਗਿਆ ਅਮਰੀਕਾ

Friday, Aug 26, 2022 - 10:04 AM (IST)

ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਿਸ ਭੇਜਿਆ ਗਿਆ ਅਮਰੀਕਾ

ਨਿਊਯਾਰਕ (ਰਾਜ ਗੋਗਨਾ): ਅਮਰੀਕੀ ਵੈੱਬਸਾਈਟ “ਵਾਈਸ ਨਿਊਜ” ਲਈ ਕੰਮ ਕਰਨ ਵਾਲੇ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਬੀਤੇ ਦਿਨ ਬੁੱਧਵਾਰ ਰਾਤ ਨੂੰ 8:30 ਵਜੇ ਦਿੱਲੀ ਹਵਾਈ ਅੱਡੇ ਪਹੁੰਚਣ 'ਤੇ ਤੁਰੰਤ ਬਾਅਦ ਨਿਊਯਾਰਕ ਲਈ ਵਾਪਿਸ ਭੇਜ ਦਿੱਤਾ ਗਿਆ। ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਇਕ ਫੇਸਬੁੱਕ ਪੋਸਟ ਵਿੱਚ ਇਹ ਗੱਲ ਦਾ ਦਾਅਵਾ ਕੀਤਾ।“ਵਾਈਸ ਨਿਊਜ” ਲਈ ਏਸ਼ੀਆ ਕੇਂਦਰਿਤ ਡਾਕੂਮੈਟਰੀ ਬਣਾਉਣ ਵਾਲੇ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਦੇ ਅਨੁਸਾਰ ਉਹਨਾਂ ਦਾ ਬੇਟਾ ਨਿੱਜੀ ਯਾਤਰਾ ਲਈ ਪੰਜਾਬ ਆ ਰਿਹਾ ਸੀ ਅਤੇ ਉਹ ਅਮਰੀਕੀ ਨਾਗਰਿਕ ਹੈ। 

PunjabKesari

ਪੜ੍ਹੋ ਇਹ ਅਹਿਮ  ਖ਼ਬਰ- ਭਾਰਤੀ ਵਿਦਿਆਰਥੀਆਂ ਦੇ ਵੀਜ਼ਾ 'ਚ ਹੋ ਰਹੀ ਦੇਰੀ, ਸਰਕਾਰ ਵੱਲੋਂ ਕੈਨੇਡਾ ਨੂੰ ਪ੍ਰਕਿਰਿਆ ਤੇਜ਼ ਕਰਨ ਦੀ ਅਪੀਲ

ਉਹ 14 ਘੰਟਿਆਂ ਦੀ ਯਾਤਰਾ ਕਰਕੇ ਦਿੱਲੀ ਪਹੁੰਚਿਆ ਸੀ ਪਰ ਅਧਿਕਾਰੀਆਂ ਨੇ ਉਸ ਨੂੰ ਨਿਊਯਾਰਕ ਦੀ ਅਗਲੀ ਫਲਾਈਟ ਵਿੱਚ ਬਿਠਾ ਕੇ ਵਾਪਿਸ ਨਿਊਯਾਰਕ ਭੇਜ ਦਿੱਤਾ । ਮਾਤਾ ਗੁਰਮੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਮਰੀਕਾ ਵਾਪਿਸ ਭੇਜੇ ਜਾਣ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ। ਪਰ ਅਸੀਂ ਜਾਣਦੇ ਹਾਂ ਕਿ ਪੁਰਸਕਾਰ ਜਿੱਤਣ ਵਾਲੀ ਪੱਤਰਕਾਰਤਾ ਕੋਲੋਂ ਡਰ ਕੇ ਉਸ ਨਾਲ ਇਸ ਤਰ੍ਹਾਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰ ਅੰਗਦ ਸਿੰਘ ਨੇ ਭਾਰਤ ਵਿਚ ਕੋਵਿਡ-19 ਮਹਾਮਾਰੀ ਅਤੇ ਕਿਸਾਨਾਂ ਵਿਰੁੱਧ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਕਾਨੂੰਨਾਂ ਖ਼ਿਲਾਫ਼ ਰਾਸ਼ਟਰੀ ਰਾਜਧਾਨੀ ਦੀਆਂ ਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਤੇ ਡਾਕੂਮੈਂਟਰੀ ਫ਼ਿਲਮ ਵੀ ਬਣਾਈ। ਸੀ। ਇਸ ਦੇ ਇਲਾਵਾ ਉਸ ਨੂੰ ਪਿਛਲੇ ਸਾਲ ਕੋਰੋਨਾ ਦੇ ਜਾਨਲੇਵਾ ਡੈਲਟਾ ਵੇਰੀਐਂਟ ਦੀ ਕਵਰੇਜ ਲਈ ਐਮੀ ਐਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਮਾਂ ਗੁਰਮੀਤ ਕੌਰ ਨੇ ਕਿਹਾ ਕਿ ਅੰਗਦ ਆਪਣੀ ਮਾਤਭੂਮੀ ਨਾਲ ਬਹੁਤ ਪਿਆਰ ਕਰਦਾ ਹੈ। ਉਹ ਵੌਇਸ ਨਿਊਜ਼ ਲਈ ਵੀ ਬਿਹਤਰੀਨ ਕੰਮ ਕਰ ਰਿਹਾ ਹੈ। ਸਿੰਘ ਨੂੰ ਵਾਪਿਸ ਅਮਰੀਕਾ ਭੇਜੇ ਜਾਣ ਦੇ ਬਾਰੇ ਵਿੱਚ ਅਜੇ ਤੱਕ ਕੋਈ ਅਪਰਾਧਿਕ ਟਿੱਪਣੀ ਵੀ ਨਹੀਂ ਆਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News