ਭਾਰਤੀਆਂ ''ਚ ਵਧ ਰਿਹੈ ਅਮਰੀਕੀ ਗ੍ਰੀਨ ਕਾਰਡ ਦਾ ਟਰੈਂਡ

Thursday, Jul 19, 2018 - 03:42 AM (IST)

ਭਾਰਤੀਆਂ ''ਚ ਵਧ ਰਿਹੈ ਅਮਰੀਕੀ ਗ੍ਰੀਨ ਕਾਰਡ ਦਾ ਟਰੈਂਡ

ਨਵੀਂ ਦਿੱਲੀ— ਟਰੰਪ ਸਰਕਾਰ ਵੱਲੋਂ ਵੀਜ਼ਾ ਨਿਯਮਾਂ 'ਚ ਸਖਤੀ ਦੌਰਾਨ ਅਮਰੀਕਾ 'ਚ ਰਹਿਣ ਤੇ ਕਾਰੋਬਾਰ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀਆਂ 'ਚ ਉਥੇ ਦੇ ਈ.ਬੀ.-5 ਵੀਜ਼ਾ ਪ੍ਰੋਗਰਾਮ ਵੱਲ ਆਕਰਸ਼ਣ ਵਧ ਰਿਹਾ ਹੈ। ਲੋਕ ਗ੍ਰੀਨ ਕਾਰਡ ਖਰੀਦਣ ਲੱਗੇ ਹਨ। ਇਸ ਵੀਜ਼ੇ ਦੇ ਪ੍ਰਸਿੱਧ ਹੋਣ ਤੋਂ ਪਹਿਲਾਂ ਹੀ ਇਸ 'ਚ ਅੜਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਇਸ 'ਚ ਮੌਜੂਦਾ ਨਿਵੇਸ਼ ਸੀਮਾ ਦੁੱਗਣੀ ਕਰਨ ਦਾ ਪ੍ਰਸਤਾਵ ਸਾਹਮਣੇ ਆ ਗਿਆ ਹੈ। ਈ.ਬੀ.-5 ਦੇ ਤਹਿਤ ਨਿਵੇਸ਼ ਦੀ ਰਕਮ 5 ਲੱਖ ਡਾਲਰ ਤੋਂ ਵਧਾ ਕੇ 9 ਲੱਖ 25 ਹਜ਼ਾਰ ਡਾਲਰ ਕੀਤੇ ਜਾਣ ਦੀ ਸੰਭਾਵਨਾ ਨਾਲ ਇਸ ਵੀਜ਼ਾ 'ਚ ਵੀ ਅੜਿੱਕਾ ਲੱਗਣ ਦੀ ਸੰਭਾਵਨਾ ਸਾਹਮਣੇ ਆ ਗਈ। ਈ.ਬੀ.-5 ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਜਲਦ ਹੀ ਉਸ ਦੇ ਦੂਜੇ ਨੰਬਰ 'ਤੇ ਪੁੱਜਣ ਦੀ ਸੰਭਾਵਨਾ ਹੈ। ਹਾਲ ਦੇ ਸਮੇਂ 'ਚ ਪਹਿਲੇ ਸਥਾਨ 'ਤੇ ਚੀਨ ਤੇ ਦੂਜੇ 'ਤੇ ਵਿਅਤਨਾਮ ਹੈ।
ਦੱਸ ਦਈਏ ਕਿ ਈ.ਬੀ.-5 ਵੀਜ਼ਾ ਪ੍ਰੋਗਰਾਮ ਦੇ ਤਹਿਤ, ਗ੍ਰੀਨ ਕਾਰਡ ਪਾਉਣ ਲਈ ਵਿਅਕਤੀ ਨੂੰ ਕਿਸੇ ਯੋਜਨਾ 'ਚ 5 ਲੱਖ ਤੋਂ 10 ਲੱਖ ਡਾਲਰ 'ਚ ਨਿਵੇਸ਼ ਕਰਨਾ ਹੁੰਦਾ ਹੈ, ਜੋ ਕਿ ਅਮਰੀਕਾ 'ਚ ਘੱਟ ਤੋਂ ਘੱਟ 10 ਨੌਕਰੀਆਂ ਪੈਦਾ ਕਰ ਸਕੇ। ਇਸੇ ਤਰ੍ਹਾਂ ਦੇ ਨਿਵੇਸ਼ ਤੋਂ ਬਾਅਦ ਪੂਰੇ ਪਰਿਵਾਰ ਨੂੰ ਗਰੀਨ ਕਾਰਡ ਤੇ ਸਥਾਈ ਨਿਵਾਸ ਉਪਲਬੱਧ ਹੁੰਦਾ ਹੈ। ਅਮਰੀਕੀ ਵੀਜ਼ਾ ਪ੍ਰੋਗਰਾਮ ਨਾਲ ਜੁੜੇ ਰੀਜਨਲ ਸੈਂਟਰ ਕੈਨਐਮ ਇਨਵੈਸਟਰ ਸਰਵਿਸਿਜ਼ ਦੇ ਭਾਰਤ ਤੇ ਪੱਛਮੀ ਏਸ਼ੀਆ ਦੇ ਵਾਈਸ ਪ੍ਰੈਜ਼ੀਡੈਂਟ ਅਭਿਨਵ ਲੋਹੀਆ ਨੇ ਵਧਦੇ ਟਰੈਂਡ ਬਾਰੇ ਦੱਸਿਆ ਕਿ ਸਾਲ 2016 'ਚ ਈ.ਬੀ.-5 ਦੇ 50 ਨਿਵੇਸ਼ਕ ਮਿਲੇ ਜੋ ਕਿ 2017 'ਚ ਵਧ ਕੇ 97 ਹੋ ਗਏ ਚੇ ਇਸ ਸਾਲ ਇਸ ਦੇ 200 ਤਕ ਪੁੱਜਣ ਦੀ ਉਮੀਦ ਹੈ।


Related News