ਅਮਰੀਕੀ ਜੋੜੇ ਨੇ ਗੋਦ ਲਿਆ ਭਾਰਤੀ ਬੱਚਾ, ਮਾਪਿਆਂ ਨੇ 2019 ''ਚ ਛੱਡ ਦਿੱਤਾ ਸੀ ਲਾਵਾਰਸ

Monday, Dec 05, 2022 - 12:32 PM (IST)

ਅਮਰੀਕੀ ਜੋੜੇ ਨੇ ਗੋਦ ਲਿਆ ਭਾਰਤੀ ਬੱਚਾ, ਮਾਪਿਆਂ ਨੇ 2019 ''ਚ ਛੱਡ ਦਿੱਤਾ ਸੀ ਲਾਵਾਰਸ

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਦੇ ਦਾਨਾਪੁਰ 'ਚ ਇਕ ਮਾਤਾ-ਪਿਤਾ ਨੇ ਆਪਣੇ ਬੱਚੇ ਨੂੰ ਲਾਵਾਰਸ ਸੜਕ 'ਤੇ ਛੱਡ ਦਿੱਤਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੜਕ 'ਤੇ ਮਿਲੇ ਲਾਵਾਰਸ ਬੱਚੇ ਨੂੰ ਅਮਰੀਕੀ ਜੋੜੇ ਨੇ ਗੋਦ ਲੈ ਲਿਆ ਹੈ। ਤਿੰਨ ਸਾਲ ਦਾ ਬੱਚਾ ਹੁਣ ਅਮਰੀਕਾ ਜਾਵੇਗਾ ਅਤੇ ਉਸ ਦੀ ਪਛਾਣ ਅਮਰੀਕੀ ਨਾਗਰਿਕ ਵਜੋਂ ਹੋਵੇਗੀ। ਅਮਰੀਕਾ ਦੇ ਵਾਸ਼ਿੰਗਟਨ 'ਚ ਰਹਿਣ ਵਾਲੇ ਜੋੜੇ ਨੇ ਤਿੰਨ ਸਾਲ ਦੇ ਅਰਿਜੀਤ ਨੂੰ ਗੋਦ ਲਿਆ ਹੈ। ਦਰਅਸਲ 24 ਦਸੰਬਰ 2019 ਨੂੰ ਜਦੋਂ ਅਰਜਿਤ ਲਾਵਾਰਸ ਮਿਲਿਆ ਸੀ, ਉਦੋਂ ਉਹ ਸਿਰਫ਼ 2 ਮਹੀਨੇ ਦਾ ਸੀ। ਜਨਮ ਤੋਂ ਉਸ ਦੇ ਖੱਬੇ ਹੱਥ ਦਾ ਗੁੱਟ ਨਹੀਂ ਹੈ, ਬੁੱਲ੍ਹ ਕੱਟੇ ਹਨ। ਉਹ ਸਪੈਸ਼ਲ ਚਾਈਲਡ ਹੈ। ਉਸ ਸਮੇਂ ਬੱਚੇ ਦੇ ਮਾਪਿਆਂ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਤੋਂ ਬਾਅਦ ਦੇਖਭਾਲ ਅਤੇ ਸੁਰੱਖਿਆ ਲਈ ਇਸ ਨੂੰ ਇਕ ਨਿੱਜੀ ਸੰਸਥਾ ਨੂੰ ਸੌਂਪ ਦਿੱਤਾ ਗਿਆ। 

PunjabKesari

ਅਮਰੀਕਾ 'ਚ ਰਹਿਣ ਵਾਲੇ ਡਾਕਟਰ ਕਾਰਲਿਨ ਰਾਏ ਮਿਲਰ ਅਤੇ ਉਨ੍ਹਾਂ ਦੀ ਪਤਨੀ ਕੈਥਰੀਨ ਸੁਚਿਲਵਾਨ ਮਿਲਰ ਬੱਚੇ ਚਾਹੁੰਦੇ ਸਨ। ਜਦੋਂ ਇਸ ਅਮਰੀਕੀ ਜੋੜੇ ਦੀ ਨਜ਼ਰ ਬੱਚੇ 'ਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਗੋਦ ਲੈਣ ਦੀ ਇੱਛਾ ਜ਼ਾਹਰ ਕੀਤੀ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਦਾਨਾਪੁਰ ਦੇ ਉਪਮੰਡਲ ਅਧਿਕਾਰੀ ਪ੍ਰਦੀਪ ਸਿੰਘ ਨੇ ਅਮਰੀਕੀ ਜੋੜੇ ਦੇ ਕਹਿਣ 'ਤੇ ਆਪਣੀ ਸਹਿਮਤੀ ਦਰਜ ਕਰਵਾਈ। ਇਸ ਤੋਂ ਬਾਅਦ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਇਹ ਅਰਜਿਤ ਅਮਰੀਕੀ ਜੋੜੇ ਨੂੰ ਸੌਂਪ ਦਿੱਤੀ ਗਈ। ਡਾਕਟਰ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇਕ ਧੀ ਹੈ। ਹੁਣ ਅਰਜਿਤ ਵੀ ਉਨ੍ਹਾਂ ਦਾ ਪੁੱਤਰ ਹੋਵੇਗਾ।

PunjabKesari


author

DIsha

Content Editor

Related News